03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਬਜ਼ੀ ਵੇਚਣ ਵਾਲੇ ਦੀ ਅਚਾਨਕ ਹੋਈ ਮੌਤ ਗਰਮੀ ਕਾਰਨ ਦਿਲ ਦਾ ਦੌਰਾ ਪੈਣ ਦਾ ਸ਼ੱਕ

ਅਜੀਤ ਡੈਸਕ 08-07-2026
ਗੁਰਦਾਸਪੁਰ, 7 ਜੁਲਾਈ (ਚੱਕਰਾਜਾ)-ਸਥਾਨਕ ਬਾਟਾ ਚੌਂਕ ਵਿਚ ਸਬਜ਼ੀ ਵੇਚਦਿਆਂ ਅਚਾਨਕ ਇਕ ਗਰੀਬ ਦਿਹਾੜੀਦਾਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨਜ਼ਦੀਕ ਦੇ ਦੁਕਾਨਦਾਰ ਦਾ ਕਹਿਣਾ ਹੈ ਕਿ ਅਚਾਨਕ ਉਸ ਨੂੰ ਛਾਤੀ ਵਿਚ ਦਰਦ ਮਹਿਸੂਸ ਹੋਈ ਅਤੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਰਮੀ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ ਹੈ। ਮ੍ਰਿਤਕ ਵੀ ਪਹਿਚਾਣ 40 ਵਰ੍ਹਿਆਂ ਦੇ ਸੋਨੀ ਵਾਸੀ ਬੱਬਰੀ ਦੇ ਤੌਰ ’ਤੇ ਹੋਈ ਹੈ। ਉੱਥੇ ਹੀ ਆਸ-ਪਾਸ ਦੇ ਦੁਕਾਨਦਾਰਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪਿਛਲੇ ਡੇਢ ਘੰਟੇ ਤੋਂ ਲਾਸ਼ ਉੱਥੇ ਹੀ ਪਈ ਹੈ। ਪੁਲਿਸ ਨੇ ਆ ਕੇ ਮੌਕੇ ֹ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਐਂਬੂਲੈਂਸ ਵਾਲੇ ਲਾਸ਼ ਨੂੰ ਸੜਕ ਦੇ ਉੱਪਰ ਛੱਡ ਕੇ ਹੀ ਚੱਲਦੇ ਬਣੇ । ਐਮਬੂਲੈਂਸ ਚਾਲਕ ਦਾ ਕਹਿਣਾ ਸੀ ਕਿ ਉਹ ਐਬੂਲੈਂਸ ਵਿਚ ਮ੍ਰਿਤਕ ਦੇਹ ਨਹੀਂ ਲੈ ਕੇ ਜਾ ਸਕਦੇ।
ਪਿਛਲੀ ਖ਼ਬਰ ਬਾਜਵਾ ਪਰਿਵਾਰ ਹਲਕੇ ਦੇ ਹਰੇਕ ਕਾਂਗਰਸੀ ਵਰਕਰ ਨਾਲ ਚੱਟਾਨ ਵਾਂਗ ਖੜ੍ਹਾ-ਸਾਬਕਾ ਵਿਧਾਇਕਾ ਬੀਬੀ ਬਾਜਵਾ ਅਗਲੀ ਖ਼ਬਰ ਅਵਾਰਾ ਕੁੱਤੇ ਨੇ ਰਸਤੇ ’ਚ ਜਾਂਦੇ ਇਕ ਵਿਅਕਤੀ ਨੂੰ ਕੱਟਿਆ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।