04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਾਡੇ ਪਿੰਡ ਦੀ ਬਿਜਲੀ ਸਪਲਾਈ ਨੂੰ ਊਧਨਵਾਲ ਨਾਲੋਂ ਕੱਟ ਕੇ ਘੁਮਾਣ ਬਿਜਲੀ ਘਰ ਨਾਲ ਜੋੜਿਆ ਜਾਵੇ-ਪਿੰਡ ਵਾਸੀ

ਅਜੀਤ ਡੈਸਕ 08-07-2026
ਘੁਮਾਣ, 7 ਜੁਲਾਈ (ਬੰਮਰਾਹ)-ਘੁਮਾਣ ਦੇ ਨਜ਼ਦੀਕ ਪਿੰਡ ਭੋਮਾ ਜਿਸ ਨੂੰ ਬਿਜਲੀ ਦੀ ਸਪਲਾਈ ਊਧਨਵਾਲ ਸਬ-ਸਟੇਸ਼ਨ ਤੋਂ ਜਾ ਰਹੀ ਹੈ, ਪਰ ਬਿਜਲੀ ਦੀ ਲਾਇਨ ਲੰਬੀ ਹੋਣ ਕਾਰਨ ਪਿੰਡ ਭੋਮਾ ਦੇ ਲੋਕਾਂ ਨੂੰ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਮਿਲ ਰਹੀ, ਜਿਸ ਕਰਕੇ ਲੋਕ ਖਾਸੇ ਪ੍ਰੇਸ਼ਾਨ ਹਨ। ਇਸ ਸਬੰਧੀ ਦਵਿੰਦਰ ਸਿੰਘ, ਜਗੀਰ ਸਿੰਘ, ਸਾਹਿਬੇਗ ਸਿੰਘ, ਡਾ. ਸੰਤੋਖ ਸਿੰਘ, ਭੁਪਿੰਦਰ ਸਿੰਘ, ਗੁਲਜਾਰ ਸਿੰਘ, ਬਲਰਾਜ ਸਿੰਘ, ਹਰਦੀਪ ਸਿੰਘ, ਜਸਬੀਰ ਸਿੰਘ, ਜਗਦੀਸ਼ ਸਿੰਘ, ਸ਼ਿਵ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਮ ਸਮੇਂ ਤੋਂ ਬਿਜਲੀ ਸਬ-ਸਟੇਸ਼ਨ ਊਧਨਵਾਲ ਤੋਂ ਸਾਡੇ ਪਿੰਡ ਨੂੰ ਬਿਜਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਅਖੀਰਲਾ ਪਿੰਡ ਹੋਣ ਕਰਕੇ ਬਿਜਲੀ ਦੀ ਵੋਲਟੇਜ ਬਹੁਤ ਘੱਟ ਆਉਂਦੀ ਹੈ, ਜਿਸ ਕਰਕੇ ਸਾਰੇ ਪਿੰਡ ਵਾਸੀ ਇਸ ਗੱਲ ਤੋਂ ਦੁਖੀ ਹਨ, ਜਦੋਂ ਵੀ ਬਿਜਲੀ ਬੰਦ ਹੁੰਦੀ ਹੈ ਤਾਂ ਕਈ-ਕਈ ਦਿਨ ਬਿਜਲੀ ਨਹੀਂ ਆਉਂਦੀ, ਜਿਸ ਦਾ ਕਾਰਨ ਬਿਜਲੀ ਦੀ ਲਾਇਨ ਲੰਬੀ ਹੋਣਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਘੁਮਾਣ ਸਬ-ਸਟੇਸ਼ਨ ਨਾਲ ਜੋੜਿਆ ਜਾਵੇ ਤਾਂ ਬਿਜਲੀ ਸਪਲਾਈ ਪੂਰੀ ਮਿਲ ਸਕਦੀ ਹੈ। ਇਸ ਸਬੰਧੀ ਊਧਨਵਾਲ ਸਬ-ਸਟੇਸ਼ਨ ਤੇ ਸਬ-ਡਵੀਜ਼ਨ ਦੇ ਐੱਸ.ਡੀ.ਓ. ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਭੋਮਾ ਵਿਚ ਬਿਜਲੀ ਸਪਲਾਈ ਦੀ ਸਮੱਸਿਆ ਆ ਰਹੀ ਹੈ, ਜਿਸ ਕਰਕੇ 63 ਦਾ ਟਰਾਂਸਫਾਰਮਰ ਪਾਸ ਕਰ ਦਿੱਤਾ ਹੈ, ਜੋ ਕਿ ਕੁਝ ਦਿਨਾਂ ਵਿਚ ਹੀ ਲਗਾ ਕੇ ਪਿੰਡ ਵਾਸੀਆਂ ਦੀ ਬਿਜਲੀ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ 13 ਤੋਂ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।