04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ-ਵਿਧਾਇਕ ਅਮਰਪਾਲ ਸਿੰਘ

ਅਜੀਤ ਡੈਸਕ 08-07-2026
ਸ੍ਰੀ ਹਰਿਗੋਬਿੰਦਪੁਰ, 7 ਜੁਲਾਈ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਦੱਸਿਆ ਕਿ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ 8 ਜੁਲਾਈ ਨੂੰ ਐੱਸ.ਡੀ.ਐੱਮ. ਬਟਾਲਾ ਦੀ ਅਗਵਾਈ ਹੇਠ 11 ਵਜੇ ਹੋਣ ਜਾ ਰਹੀ ਹੈ। ਵਿਧਾਇਕ ਦੇ ਪੀ.ਏ. ਸੁਖਦੇਵ ਸਿੰਘ ਰੋਮੀ ਨੇ ਦੱਸਿਆ ਕਿ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ’ਚ ਵੋਟਾਂ ਦੌਰਾਨ ਚੁਣੇ ਗਏ 11 ਕੌਂਸਲਰਾਂ ਨੂੰ ਐੱਸ.ਡੀ.ਐੱਮ. ਬਟਾਲਾ ਵਲੋਂ ਨੋਟਿਸ ਜ਼ਰੀਏ ਸੂਚਨਾ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇਗਾ। ਚੋਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇੱਥੇ ਦੱਸਣਾ ਜ਼ਰੂਰੀ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ‘ਆਪ’ ਪਾਰਟੀ ਵਲੋਂ ਨਵਦੀਪ ਸਿੰਘ ਪੰਨੂੰ ਦਾ ਬਣਨਾ ਲਗਭਗ ਤਹਿ ਹੋ ਚੁੱਕਾ ਹੈ। ਇਸ ਲਈ ਨਵਦੀਪ ਸਿੰਘ ਪੰਨੂੰ ਦੂਸਰੀ ਵਾਰ ਲਗਾਤਾਰ ਨਗਰ ਕੌਸਲ ਦੇ ਪ੍ਰਧਾਨ ਅਹੁਦਾ ਸੰਭਾਲਣਗੇ।
ਪਿਛਲੀ ਖ਼ਬਰ ਬਲਜਿੰਦਰ ਸਿੰਘ ਦਕੋਹਾ ਵਲੋਂ ਮੁੱਖ ਮੰਤਰੀ ਹਰਿਆਣਾ ਨਾਲ ਮੁਲਾਕਾਤ ਅਗਲੀ ਖ਼ਬਰ ਹਾਈਕੋਰਟ ਦੇ ਹੁਕਮ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਡੀ.ਏ. ਨਾ ਦੇਣ ਦੀ ਨੀਤੀ ’ਤੇ ਚੱਲ ਰਹੀ ਹੈ-ਪੁਲਿਸ ਪੈਨਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।