12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ 15 ਤੇ 21 ਜੁਲਾਈ ਦੀ ਸੰਘਰਸ਼ ਰੈਲੀਆਂ ’ਚ ਸ਼ਾਮਿਲ ਹੋਣ ਦਾ ਸੱਦਾ

ਅਜੀਤ ਡੈਸਕ 13-07-2026

ਸ੍ਰੀ ਹਰਗੋਬਿੰਦਪੁਰ ਸਾਹਿਬ, 12 ਜੁਲਾਈ (ਕੰਵਲਜੀਤ ਸਿੰਘ ਚੀਮਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ੋਨ ਦਮਦਮਾ ਸਾਹਿਬ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡ ’ਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਭਾਰਤ ਅਮਰੀਕਾ ਸਮਝੌਤੇ ਦੀ ਨਿੰਦਾ ਕਰਦਿਆਂ ਇਸ ਦਾ ਵਿਰੋਧ ਕੀਤਾ ਗਿਆ। ਮੀਟਿੰਗਾਂ ਦੀ ਜਾਣਕਾਰੀ ਦਿੰਦਿਆਂ ਜੋਨ ਦਮਦਮਾ ਸਾਹਿਬ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਭਾਰਤ ਅਮਰੀਕਾ ਸਮਝੌਤਾ ਕਿਸਾਨ ਤੇ ਮਜ਼ਦੂਰ ਤੇ ਲੋਕ ਹਿਤਾਂ ਦੇ ਵਿਰੋਧੀ ਹੈ ਤੇ ਕੇਂਦਰ ਤੇ ਰਾਜ ਸਰਕਾਰਾਂ ਲੋਕਾਂ ਹਿਤਾਂ ਨਾਲ ਖੇਡ ਕੇ ਇਸ ਨੂੰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਜਿਸ ਨਾਲ ਮਹਿੰਗਾਈ ਹੋਰ ਵਧੇਗੀ ਤੇ ਆਮ ਆਦਮੀ ਦੇ ਜ਼ੇਬ ’ਤੇ ਭਾਰੀ ਬੋਝ ਪਵੇਗਾ ਕਿਉਂਕਿ ਇਸ ਨਾਲ ਵੱਡੇ ਪੱਧਰ ’ਤੇ ਕਿਸਾਨਾਂ ਦੀ ਫਸਲਾਂ ਜਿਵੇ ਕਣਕ, ਝੋਨਾ, ਮੱਕੀ ਤੇ ਦੁੱਧ ਦੇ ਵਪਾਰ ਨੂੰ ਕੰਪਨੀਆਂ ਨੂੰ ਦਿੱਤਾ ਜਾਵੇਗਾ ਜਿਸ ਨੂੰ ਛੋਟੇ ਵਪਾਰੀ ਤੇ ਕਿਸਾਨ ਆਰਥਿਕ ਨੁਕਸਾਨ ਪਹੁੰਚੇਗਾ। ਇਸ ਸਮਝੋਤੇ ਵਿਰੁੱਧ ਸੰਘਰਸ਼ ਕਮੇਟੀ ਦੇ ਜੋਨ ਦਮਦਮਾ ਸਾਹਿਬ ਦੇ ਆਧੀਨ ਆਉਂਦੇ ਪਿੰਡਾਂ ਵੱਖ- ਵੱਖ ਪਿੰਡਾਂ ਵਿਚ ਮੀਟਿੰਗਾ ਕੀਤੀਆਂ ਗਈਆਂ ਤੇ ਸੰੰਘਰਸ਼ ਕਮੇਟੀ ਵਲੋਂ ਸਮੂਹ ਕਿਸਾਨ ਤੇ ਮਜ਼ਦੂਰਾਂ ਨੂੰ ਲਾਮਬੱਧ ਹੋ ਕੇ 15 ਜੁਲਾਈ ਨੂੰ ਮੋਟਰਸਾਇਕਲ ਮਾਰਚ ਤੇ 21 ਜੁਲਾਈ ਨੂੰ ਦਿੱਲੀ ਦੇ ਜੰਤਰ ਮੰਤਰ ’ਚ ਦਿੱਤੇ ਜਾ ਰਹੇ ਧਰਨੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ। ਇਸ ਮੌਕੇ ਜੋਨ ਜਰਨਲ ਸਕੱਤਰ ਕੁਲਬੀਰ ਸਿੰਘ ਕਾਹਲੋਂ, ਜੋਨ ਕੈਸ਼ੀਅਰ ਦਲਜਿੰਦਰ ਸਿੰਘ ਪਿੰਡਾ ਰੋੜੀ, ਸਰਵਣ ਸਿੰਘ ਲੱਖਪੁਰ, ਸੁਖਵਿੰਦਰ ਸਿੰਘ ਭਾਮ, ਅਜੈਬ ਸਿੰਘ ਚੀਮਾ ਖੁੱਡੀ, ਜਸਵੰਤ ਸਿੰਘ ਮੂੜ, ਸੁਖਵੰਤ ਸਿੰਘ ਸੋਨੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ’ਤੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਕੋਟ ਮਜਲਸ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।