17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮੋਦੀ ਦੀ ਪੰਜਾਬ ਫੇਰੀ ਦਾ ਪੰਜਾਬ ਵਾਸੀਆਂ ’ਚ ਪੂਰਾ ਉਤਸ਼ਾਹ- ਸੋਨੀ

ਅਜੀਤ ਡੈਸਕ 16-07-2026
ਕਲਾਨੌਰ, 15 ਜੁਲਾਈ (ਪੁਰੇਵਾਲ)-ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਜਾ ਰਿਹਾ ਹੈ ਤੇ ਸ੍ਰੀ ਮੋਦੀ ਦਾ ਪੰਜਾਬ ਆਉਣ ’ਤੇ ਪੰਜਾਬ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਟਰੇਡ ਸੈੈੱਲ ਗੁਰਦਾਸਪੁਰ ਦੇ ਕਨਵੀਨਰ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਪੰਜਾਬ ਦੌਰਾ ਭਾਰਤੀ ਜਨਤਾ ਪਾਰਟੀ ਲਈ 2027 ਦੇ ਮਿਸ਼ਨ ਦੀ ਕਾਮਯਾਬੀ ’ਚ ਸਹਾਈ ਹੋਵੇਗਾ। ਵਿਜੇ ਕੁਮਾਰ ਸੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਨਾਲ ਪੰਜਾਬ ਲਈ ਵੱਡੇ ਬਹੁ ਕਰੋੜੀ ਪ੍ਰੋਜੈਕਟਾਂ ਦੀ ਆਸ ਬੱਝੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸ੍ਰੀ ਮੋਦੀ ਦੀ ਪੰਜਾਬ ਫੇਰੀ ਦੀਆਂ ਤਿਆਰੀਆਂ ਨੂੰ ਲੈ ਕੇ ਵਰਕਰਾਂ ਨੂੰ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸ੍ਰੀ ਮੋਦੀ ਦੇ ਸਵਾਗਤ ਲਈ ਹਲਕਾ ਡੇਰਾ ਬਾਬਾ ਨਾਨਕ ’ਚੋਂ ਵੱਡਾ ਜਥਾ ਰਵਾਨਾ ਹੋਵੇਗਾ।
ਪਿਛਲੀ ਖ਼ਬਰ ਨਾਬਾਲਗ ਲੜਕੀ ਘਰੋਂ ਪੈਸੇ ਤੇ ਗਹਿਣੇ ਲੈ ਕੇ ਹੋਈ ਲਾਪਤਾ ਅਗਲੀ ਖ਼ਬਰ ਛੁੱਟੀ ਆਏ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।