09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਹੜਤਾਲ ’ਤੇ ਬੈਠੇ ਵਾਂਗਚੁੱਕ ਨੂੰ ਜਬਰੀ ਚੁੱਕਣ ਦੇ ਵਿਰੋਧ ’ਚ ਬਟਾਲਾ ’ਚ ਰੋਸ ਮਾਰਚ ਕੱਢਿਆ

ਅਜੀਤ ਡੈਸਕ 21-07-2026
ਬਟਾਲਾ, 20 ਜੁਲਾਈ (ਹਰਦੇਵ ਸਿੰਘ ਸੰਧੂ)-ਪਿਛਲੇ 21 ਦਿਨਾਂ ਤੋਂ ਵਿਦਿਆਰਥੀਆਂ ਦੇ ਹੱਕ ’ਚ ਜੰਤਰ ਮੰਤਰ ਦਿੱਲੀ ਵਿਖੇ ਭੁੱਖ ਹੜ੍ਹਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਣ ਦੇ ਵਿਰੋਧ ’ਚ ਅੱਜ ਬਟਾਲਾ ਲੋਕ ਚੇਤਨਾ ਮੰਚ ਬਟਾਲਾ ਵਲੋਂ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਪ੍ਰਗਤੀਸ਼ੀਲ ਲੇਖਕ ਸੰਘ ਗੁਰਦਾਸਪੁਰ ਦੇ ਸਹਿਯੋਗ ਨਾਲ ਬਟਾਲਾ ’ਚ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਬਟਾਲਾ ਬੱਸ ਸਟੈਂਡ ਦੇ ਸਾਹਮਣੇ ਡਾਕਖਾਨਾ ਦੇ ਮੇਨ ਗੇਟ ਤੋਂ ਆਰੰਭ ਹੋ ਕੇ ਸਥਾਨਕ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਕਲਾਕ ਚੌਕ ਤੱਕ ਗਿਆ। ਰੋਸ ਮਾਰਚ ’ਚ ਸਮਾਜ ਪ੍ਰਤੀ ਸੰਵੇਦਨਸ਼ੀਲ ਲੋਕਾਂ, ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ, ਸਮਾਜ ਸੇਵਆਂ, ਅਧਿਆਪਕਾਂ ਆਦਿ ਨੇ ਭਾਗ ਲਿਆ। ਵੱਖ ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਇਸ ਦਮਨਕਾਰੀ ਐਕਸ਼ਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਲੋਕਤੰਤਰੀ ਅਧਿਕਾਰਾਂ, ਵਿਚਾਰਾਂ ਦੀ ਆਜ਼ਾਦੀ ਅਤੇ ਵਿਦਿਆਰਥੀਆਂ ਦੇ ਹੱਕਾਂ ਤੇ ਨਾਗਰਿਕ ਅਧਿਕਰਾਂ ਦਾ ਹਨਨ ਹੈ। ਉਨ੍ਹਾਂ ਨੀਟ ਪੇਪਰ ਤੇ ਹੋਰ ਪ੍ਰੀਖਿਆਵਾਂ ਦੇ ਲੀਕ ਹੋਣ ਵਾਲੇ ਵੱਡੇ ਸਕੈਮ ਤੇ ਸਿੱਖਿਆ ਦੇ ਡਿਗਦੇ ਮਿਆਰ ਕਾਰਨ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਡਾ. ਅਨੂਪ ਸਿੰਘ, ਡਾ. ਸਤਿੰਦਰ ਰੈਬੀ, ਡਾ. ਨੀਰਜ਼, ਵਰਗਿਸ ਸਲਾਮਤ, ਡਾ. ਸਰਦੂਲ ਸਿੰਘ, ਡਾ. ਰਾਜਨ ਚੋਧਰੀ, ਰਮੇਸ਼ ਜਾਨੂੰ, ਵਿਜੇ ਅਗਨੀਹੋਤਰੀ, ਕਾਮਰੇਡ ਸੁਲੱਖਣ ਮਸੀਹ, ਸੰਧੂ ਬਟਾਲਵੀ, ਜਸਪਾਲ ਸਿੰਘ, ਕੁਲਬੀਰ ਸੱਗੂ, ਸੁੱਚਾ ਨਾਗੀ, ਨਰਿੰਦਰ ਸੰਘਾ, ਬਲਵਿੰਦਰ ਗੰਭੀਰ, ਡਾ. ਸਤਿੰਦਰਜੀਤ ਕੌਰ, ਵੀਨਾ ਬਟਾਲਵੀ, ਰੇਖਾ ਰਾਣੀ, ਕੰਸ ਰਾਜ, ਪ੍ਰਿੰਸੀਪਲ ਮੁਖਤਾਰ ਮਸੀਹ, ਨਜ਼ੀਰ ਮਸੀਹ, ਡਾ. ਪੀਟਰ ਸਹੋਤਾ, ਸੂਬਾ ਸਿੰਘ ਖੈਹਿਰਾ, ਬਾਵਾ ਮਸੀਹ, ਗੁਰਪਿੰਦਰ ਸਿੰਘ, ਰਤਨ ਲਾਲ ਬਟਵਾਲ, ਕਾਮਰੇਡ ਪੇ੍ਰਮਸੀ ਸੋਨਾ, ਕਾਮਰੇਡ ਜੋਗਿੰਦਰ ਪਾਲ ਲੇਹਲ, ਕਾਮਰੇਡ ਰਾਜ ਬਟਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਕਾਸ਼ਤੀਵਾਲ ਦਾ 50 ਸਾਲਾ ਵਿਅਕਤੀ ਹੋਇਆ ਲਾਪਤਾ ਅਗਲੀ ਖ਼ਬਰ ਹਾਰਨ ਵਜਾਉਣ ਤੋਂ ਭੜਕੇ ਕਾਰ ਸਵਾਰਾਂ ਨੇ ਪੰਜਾਬ ਰੋਡਵੇਜ਼ ਦਾ ਡਰਾਈਵਰ ਤੇ ਕੰਡਕਟਰ ਕੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।