13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨਾਜਾਇਜ਼ ਸੰਬੰਧਾਂ ’ਚ ਰੋੜਾ ਬਣੇ ਪਤੀ ਦੀ ਹੱਤਿਆ

ਅਜੀਤ ਡੈਸਕ 22-07-2026
ਬਟਾਲਾ, 21 ਜੁਲਾਈ (ਰਾਕੇਸ਼ ਰੇਖੀ)-ਥਾਣਾ ਘੁੰਮਣਕਲਾਂ ਦੇ ਪਿੰਡ ਭਾਈਕਾ ਦੇ ਰਹਿਣ ਵਾਲੇ ਪਿੰਕਾ ਸਿੰਘ (32) ਪੁੱਤਰ ਸ਼ਾਮ ਸਿੰਘ ਦੀ ਲਾਸ਼ 13 ਮਈ ਨੂੰ ਪੁਲਿਸ ਨੇ ਬਟਾਲਾ-ਗੁਰਦਾਸਪੁਰ ਰਾਸ਼ਟਰੀ ਉੱਚ ਮਾਰਗ ’ਤੇ ਪਿੰਡ ਗਿੱਲਾਂਵਾਲੀ ਨੇੜੇ ਕਾਰ ਵਿਚ ਮਿਲੀ ਸੀ। ਮ੍ਰਿਤਕ ਦੀ ਪਤਨੀ ਉਸਦੇ ਕਥਿਤ ਪੇ੍ਮੀ ਸਮੇਤ 5 ਲੋਕਾਂ ਦੇ ਖਿਲਾਫ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਐਸ.ਐਚ.ਓ ਬਿਕਰਮ ਸਿੰਘ ਨੇ ਦੱਸਿਆ ਕਿ ਲਾਸ਼ ਦੇ ਪੋਸਟ ਮਾਰਟਮ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਪਿੰਕਾ ਦੀ ਮੌਤ ਦਾ ਕਾਰਨ ਸਿਰ ਵਿੱਚ ਲੱਗੀਆਂ ਸੱਟਾਂ ਹਨ। ਮ੍ਰਿਤਕ ਪਿੰਕਾ ਸਿੰਘ ਉਸਦੀ ਪਤਨੀ ਮੇਲਿਆਂ ਵਿਚ ਦੁਕਾਨ ਲਗਾਉਂਦੇ ਸਨ। ਰਮਦਾਸ ਦਾ ਰਹਿਣ ਵਾਲਾ ਚਾਂਦ ਜੋ ਹੁਣ ਬਹਾਦੁਰ ਹੁਸੈਨ ਵਿਚ ਰਹਿੰਦਾ ਹੈ ਉਹ ਉਨ੍ਹਾਂ ਦੇ ਨਾਲ ਦੁਕਾਨ ਲਗਾਉਂਦਾ ਸੀ। ਦੁਕਾਨਾਂ ਲਗਾਉਂਣ ਦੌਰਾਨ ਰੇਖਾ ਅਤੇ ਚਾਂਦ ਦੇ ਆਪਸ ਵਿਚ ਨਾਜਾਇਜ ਸੰਬੰਧ ਬਣ ਗਏ। ਸੰਬੰੰਧ ਬਣਨ ਤੋਂ ਬਾਅਦ ਉਹ ਦੋਵੇ ਪਿੰਕਾ ਸਿੰਘ ਨੂੰ ਆਪਣੇ ਰਸਤੇ ਦਾ ਰੋੜਾ ਸਮਝਣ ਲੱਗ ਪਏ ਸਨ। ਪਿੰਕਾ ਸਿੰਘ ਨੂੰ ਰਸਤੇ ਚੋਂ ਹਟਾਉਣ ਲਈ ਰੇਖਾ, ਚਾਂਦ, ਸੋਨਾ ਮਸੀਹ, ਗੁਰਪ੍ਰੀਤ ਗੋਪੀ ਅਤੇ ਨਵਜੋਤ ਸਿੰਘ ਨੇ ਸਾਜਿਸ ਕਰਕੇ ਪਿੰਕਾ ਸਿੰਘ ਦੀ ਹੱਤਿਆ ਕਰ ਦਿੱਤੀ। ਐਸ.ਐਚ.ਓ ਨੇ ਦੱਸਿਆ ਕਿ ਹੱਤਿਆ ਕਿਸੇ ਹੋਰ ਜਗ੍ਹਾ ਕਰਕੇ ਲਾਸ਼ ਨੂੰ ਕਾਰ ਸਮੇਤ ਗਿੱਲਾਂਵਾਲੀ ਨੇੜੇ ਹਾਈਵੇ ’ਤੇ ਸਥਾਪਤ ਕਰ ਦਿੱਤਾ ਤਾਂ ਕੇ ਮੌਤ ਨੂੰ ਹਾਦਸਾ ਦੱਸਿਆ ਜਾ ਸਕੇ ਪਰ ਪੁਲਿਸ ਦੀ ਕਾਰਵਾਈ ਨੇ ਸਾਰੀ ਸਾਜਿਸ ਖੋਲ ਕੇ ਰੱਖ ਦਿੱਤੀ। ਪੁਲਿਸ ਨੇ ਦੋਸ਼ੀਆਂ ਨੂੰ ਰਿਮਾਂਡ ਵਿਚ ਲੈ ਕੇ ਹੋਰ ਪੁੱਛਗਿੱਛ ਕਰੇਗੀ।
ਪਿਛਲੀ ਖ਼ਬਰ 75 ਲੀਟਰ ਨਾਜਾਇਜ਼ ਸ਼ਰਾਬ ਤੇ 8 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ ਅਗਲੀ ਖ਼ਬਰ ਫਾਈਨਾਂਸ ਕਾਰੋਬਾਰੀਆਂ ਦੇ ਸ਼ੈਲਰ ’ਤੇ ਗੋਲੀਆਂ ਚੱਲਣ ਦੇ ਮਾਮਲੇ ’ਚ ਦੂਜੀ ਧਿਰ ਆਈ ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।