10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮਲਕਪੁਰ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ

ਅਜੀਤ ਡੈਸਕ 25-07-2026
ਬਟਾਲਾ, 24 ਜੁਲਾਈ (ਸਤਿੰਦਰ ਸਿੰਘ)-ਗੁਰਦੁਆਰਾ ਤਪ ਅਸਥਾਨ ਮਲਕਪੁਰ ਵਿਖੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਮਹਾਨ ਤਪੱਸਵੀ ਸੰਤ ਬਾਬਾ ਸੰਪੂਰਨ ਸਿੰਘ ਜੀ ਦੀ ਪਾਵਨ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ, ਗੁਰੂ ਘਰ ਵਿਚ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਦੇ ਪਹਿਲੇ ਦਿਨ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੂਸਰੇ ਦਿਨ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ (ਸੰਪਰਦਾਏ ਬਾਬਾ ਬਿਧੀ ਚੰਦ), ਸੰਤ ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਸੰਤ ਬਾਬਾ ਤਰਨਜੀਤ ਸਿੰਘ ਖਾਲਸਾ (ਮੁਖੀ ਕਾਰ ਸੇਵਾ ਨਿੱਕੇ ਘੁੰਮਣਾ), ਸੰਤ ਬਾਬਾ ਸਤਿੰਦਰ ਸਿੰਘ ਮਕੀਰੀਆਂ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਕੈਰੋਂ ਵਾਲੇ, ਸੰਤ ਬਾਬਾ ਮਨਮੋਹਨ ਸਿੰਘ ਟਾਹਲੀ ਸਾਹਿਬ ਭੰਗਾਲੀ ਵਾਲੇ, ਸੰਤ ਬਾਬਾ ਮਨਜੀਤ ਸਿੰਘ ਮਹੰਤ ਨੁਸ਼ਹਿਰਾ ਪੰਨੂੰਆਂ ਵਾਲੇ, ਸੰਤ ਬਾਬਾ ਅਵਤਾਰ ਸਿੰਘ ਚੰਦ ਮੱਖੂ ਵਾਲੇ, ਸੰਤ ਬਾਬਾ ਦਿਲਬਾਗ ਸਿੰਘ ਆਰਫਕਿਆਂ ਵਾਲੇ, ਸੰਤ ਬਾਬਾ ਗੁਰਸੇਵਕ ਸਿੰਘ ਮਛਰਾਲੇ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ, ਸੰਤ ਬਾਬਾ ਦਲੇਰ ਸਿੰਘ ਫਲਾਹੀ ਸਾਹਿਬ ਵਾਲੇ, ਸੰਤ ਬਾਬਾ ਪ੍ਰਿਤਪਾਲ ਸਿੰਘ ਰਸੂਲਪੁਰ ਨਹਿਰਾਂ ਵਾਲੇ, ਸੰਤ ਜਗਿੰਦਰ ਸਿੰਘ ਭੂਰੀ ਵਾਲੇ, ਬਾਬਾ ਦਮੋਦਰ ਸਿੰਘ ਟਾਹਲੀ ਸਾਹਿਬ ਵਾਲੇ, ਗਿਆਨੀ ਸੰਤੋਖ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭੰਵਰ ਸਾਹਿਬ ਸੁਰਸਿੰਘ ਅਤੇ ਭਾਈ ਸਰਬਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਟਾਹਲੀ ਸਾਹਿਬ ਸਮੇਤ ਅਨੇਕਾਂ ਸੰਤ-ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰਬਾਣੀ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਜਥੇਦਾਰ ਸੁੱਚਾ ਸਿੰਘ ਲੰਗਾਹ, ਲਖਵਿੰਦਰ ਸਿੰਘ ਸੰਧੂ ਸਪੇਨ, ਕੈਪਟਨ ਸੁਖਵਿੰਦਰ ਸਿੰਘ, ਪਲਵਿੰਦਰ ਸਿੰਘ ਲੰਬੜਦਾਰ, ਬਲਵਿੰਦਰ ਸਿੰਘ ਦੁਬਈ, ਜਗਰੂਪ ਸਿੰਘ ਸਪੇਨ, ਸੁਖਵਿੰਦਰ ਸਿੰਘ ਬੱਲ, ਲਖਬੀਰ ਸਿੰਘ ਲੱਖਾ ਧੁੱਪਸੜੀ, ਨਿਸ਼ਾਨ ਸਿੰਘ ਚੇਅਰਮੈਨ ਬਲਾਕ ਸੰਮਤੀ, ਮਨਜੀਤ ਸਿੰਘ ਸਰਪੰਚ ਮਲਕਪੁਰ, ਰਜਿੰਦਰ ਸਿੰਘ ਬਾਜਵਾ, ਗੁਰਸ਼ਰਨ ਸਿੰਘ ਪ੍ਰਿੰਸੀਪਲ, ਜਸਵਿੰਦਰ ਸਿੰਘ ਬਿੱਲਾ ਕੌਂਸਲਰ, ਗਗਨਦੀਪ ਸਿੰਘ ਚਕਰਾਲਾ, ਤਰਸੇਮ ਸਿੰਘ ਪ੍ਰਿੰਸੀਪਲ, ਜਗੀਰ ਸਿੰਘ ਗਿੱਲ ਕੈਨੇਡਾ, ਸਰੂਪ ਸਿੰਘ ਸਰਪੰਚ, ਕੁਲਵੰਤ ਸਿੰਘ ਸਰਪੰਚ, ਰਣਬੀਰ ਸਿੰਘ ਗਿੱਲ, ਬਖਸ਼ਿੰਦਰ ਸਿੰਘ, ਲਾਡੀ ਸਿੰਘ, ਰਣਜੀਤ ਸਿੰਘ ਬਜ਼ੁਰਗਵਾਲ, ਪਲਵਿੰਦਰ ਸਿੰਘ ਸ਼ਕਰੀ, ਦਿਲਜੀਤ ਸਿੰਘ ਜੱਟਾ, ਬਚਿੱਤਰ ਸਿੰਘ ਛੀਨਾ, ਬਲਜਿੰਦਰ ਸਿੰਘ ਕੁਹਾੜ, ਗੁਰਵਿੰਦਰ ਸਿੰਘ ਕਾਹਲੋਂ ਤਲਵੰਡੀ, ਸਾਹਿਬ ਸਿੰਘ ਸਪੇਨ, ਨਿਸ਼ਾਨ ਸਿੰਘ ਗਿੱਲ ਸਪੇਨ, ਸੂਬੇਦਾਰ ਹਰਦੀਪ ਸਿੰਘ ਸ਼ਹੀਦ, ਐਡਵੋਕੇਟ ਬੋਰਡ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਟਿੱਬੀ, ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਕੰਵਲਪ੍ਰੀਤ ਸਿੰਘ ਕਾਕੀ, ਪਰਮਵੀਰ ਸਿੰਘ ਲਾਡੀ ਮੈਂਬਰ ਕੋਰ ਕਮੇਟੀ ਦੀਨਾਨਗਰ, ਕੁਲਬੀਰ ਸਿੰਘ, ਕੁਲਬੀਰ ਸਿੰਘ ਰਿਆੜ, ਕੁਲਦੀਪ ਸਿੰਘ ਕੈਰੋਂ ਅਤੇ ਹੋਰ ਅਨੇਕਾਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਸਮਾਗਮ ਦੀ ਸ਼ੋਭਾ ਵਧਾਈ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਸਰਵਣ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਪਿਛਲੀ ਖ਼ਬਰ ਸਾਂਝੇ ਮੋਰਚੇ ਵਲੋਂ ਸਰਕਲ ਗੁਰਦਾਸਪੁਰ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੀ.ਏ.ਯੂ. ਨੇ ਖ਼ਰਬੂਜ਼ੇ ਦੀਆਂ ਹਾਈਬ੍ਰਿਡ ਕਿਸਮਾਂ ਲਈ ਕੀਤਾ ਵਪਾਰਕ ਸਮਝੌਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।