08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਾਰਗਿਲ ਵਿਜੇ ਦਿਵਸ ਮੌਕੇ 21 ਸਬ ਏਰੀਆ ਵਲੋਂ ਸ਼ੌਰਿਆ ਸਥਲ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ

ਅਜੀਤ ਡੈਸਕ 30-07-2026
ਪਠਾਨਕੋਟ, 29 ਜੁਲਾਈ (ਸੰਧੂ)-ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ਮੌਕੇ 21 ਸਬ ਏਰੀਆ ਵਲੋਂ ਸ਼ੌਰਿਆ ਸਥਲ ‘ਤੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ 21 ਸਬ ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਕੌਸ਼ਲ ਨੇ ਰੀਥ ਚੜ੍ਹਾ ਕੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਸ਼ਸਤਰ ਉਲਟੇ ਕਰਕੇ ਅਤੇ ਬਿਗੁਲ ਦੀ ਗੂੰਜ ਨਾਲ ਵੀਰ ਸ਼ਹੀਦਾਂ ਨੂੰ ਗਾਰਡ ਆਫ਼ ਆਨਰ ਭੇਟ ਕੀਤਾ। ਸਮਾਗਮ ਵਿਚ ਵੀਰ ਚੱਕਰ ਵਿਜੇਤਾ ਕਰਨਲ ਤੀਰਥ ਸਿੰਘ, ਸੀਨੀਅਰ ਵੈਟਰਨ ਕਰਨਲ ਬਲਕਾਰ ਸਿੰਘ, ਸੇਵਾ ਮੁਕਤ ਏਅਰ ਵਾਈਸ ਮਾਰਸ਼ਲ ਪੀ.ਐਸ. ਮੱਲ੍ਹੀ, ਸ਼ਹੀਦ ਲੈਫਟੀਨੈਂਟ ਗੁਰਦੀਪ ਸਿੰਘ ਸ਼ੌਰਿਆ ਚੱਕਰ ਦੇ ਪਿਤਾ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ, ਕਮਾਂਡੈਂਟ ਅਭੈ ਸਿੰਘ ਜਮਵਾਲ, ਪ੍ਰੀਸ਼ਦ ਦੇ ਜਰਨਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਸਮੇਤ ਫੌਜ ਦੇ ਹੋਰ ਸੀਨੀਅਰ ਅਧਿਕਾਰੀਆਂ, ਜਵਾਨਾਂ ਅਤੇ ਸਾਬਕਾ ਸੈਨਿਕਾਂ ਨੇ ਵੀ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਟ ਕਰਕੇ ਨਮਨ ਕੀਤਾ। ਇਸ ਮੌਕੇ ਵੀਰ ਚੱਕਰ ਵਿਜੇਤਾ ਕਰਨਲ ਤੀਰਥ ਸਿੰਘ ਨੇ ਕਿਹਾ ਕਿ ਕਾਰਗਿਲ ਯੁੱਧ ਨੇ ਪੂਰੀ ਦੁਨੀਆਂ ਨੂੰ ਭਾਰਤੀ ਫੌਜ ਦੀ ਬਹਾਦਰੀ, ਅਨੁਸ਼ਾਸਨ ਅਤੇ ਜੰਗੀ ਕੌਸ਼ਲ ਦਾ ਲੋਹਾ ਮਨਵਾਇਆ ਸੀ। ਸੇਵਾ ਮੁਕਤ ਕਰਨਲ ਬਲਕਾਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਸਾਬਕਾ ਸੈਨਿਕਾਂ ਨੂੰ ਆਪਣੇ ਉਨ੍ਹਾਂ ਸਾਥੀਆਂ ਦੀ ਯਾਦ ਦਿਵਾਉਂਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਸਰਵਉੱਚ ਬਲੀਦਾਨ ਦਿੱਤਾ ਅਤੇ ਇਤਿਹਾਸ ਵਿਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਇਆ। ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਕਾਰਗਿੱਲ ਯੁੱਧ ਭਾਰਤੀ ਫੌਜ ਦੇ ਅਦਿੱਤੀ ਸਾਹਸ ਅਤੇ ਬਲੀਦਾਨ ਦਾ ਪ੍ਰਤੀਕ ਹੈ।
ਪਿਛਲੀ ਖ਼ਬਰ ਸਫ਼ਾਈ ਸੇਵਕ ਕਾਮਿਆਂ ਦੀ ਬੇਪਤੀ ਵਾਲੀ ‘ਆਪ’ ਪਾਰਟੀ ਵੋਟ ਦੀ ਹੱਕਦਾਰ ਨਹੀਂ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ‘ਮਾਵਾਂ ਧੀਆਂ ਦਾ ਸਤਿਕਾਰ’ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਡੀ.ਸੀ. ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।