02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੈਨੇਡਾ ’ਚ ਉਨਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਡਗ ਫੌਰਡ ਨੂੰ ਮਿਲੇ ਗੁਰਪ੍ਰੀਤ ਸਿੰਘ ਸਾਬੀ ਵਿਰਕ

ਊਧਨਵਾਲ, 1 ਅਸਗਤ (ਪਰਗਟ ਸਿੰਘ)-ਪਿੰਡ ਕੋਕਲਪੁਰ ਤੋਂ ਕੈਨੇਡਾ ਵਿਚ ਜਾ ਵੱਸੇ ਗੁਰਪ੍ਰੀਤ ਸਿੰਘ ਸਾਬੀ ਨੇ ਜਿਥੇ ਕਾਰੋਬਾਰ ਵਿਚ ਚੰਗਾ ਨਾ ਕਮਾਇਆ, ਉਥੇ ਉਸ ਨੇ ਉਥੋਂ ਦੀ ਸਿਆਸਤ ’ਚ ਵੀ ਆਪਣੇ ਦਮ-ਖ਼ਮ ਰੱਖਦਿਆਂ ਉਨਟਾਰੀਓ ਦੇ ਮੁੱਖ ਮੰਤਰੀ ਡਗ ਫੌਰਡ ਤੇ ਬਰੈਂਪਟਨ ਵੈਸਟ ਦੇ ਵਿਧਾਇਕ ਅਮਰਜੋਤ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਉਥੇ ਵੱਸ ਰਹੇ ਪੰਜਾਬੀ ਭਾਈਚਾਰੇ ਦੇ ਵਿਕਾਸ ਤੇ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਗੁਰਪ੍ਰੀਤ ਸਿੰਘ ਸਾਬੀ ਨੇ ਆਪਣੇ ਵਿਧਾਇਕ ਨੂੰ ਮੰਤਰੀ ਬਣਾਉਣ ਸਬੰਧੀ ਵੀ ਆਪਣੀ ਮੰਗ ਰੱਖੀ।

ਅਜੀਤ ਡੈਸਕ 02-08-2026
ਊਧਨਵਾਲ, 1 ਅਸਗਤ (ਪਰਗਟ ਸਿੰਘ)-ਪਿੰਡ ਕੋਕਲਪੁਰ ਤੋਂ ਕੈਨੇਡਾ ਵਿਚ ਜਾ ਵੱਸੇ ਗੁਰਪ੍ਰੀਤ ਸਿੰਘ ਸਾਬੀ ਨੇ ਜਿਥੇ ਕਾਰੋਬਾਰ ਵਿਚ ਚੰਗਾ ਨਾ ਕਮਾਇਆ, ਉਥੇ ਉਸ ਨੇ ਉਥੋਂ ਦੀ ਸਿਆਸਤ ’ਚ ਵੀ ਆਪਣੇ ਦਮ-ਖ਼ਮ ਰੱਖਦਿਆਂ ਉਨਟਾਰੀਓ ਦੇ ਮੁੱਖ ਮੰਤਰੀ ਡਗ ਫੌਰਡ ਤੇ ਬਰੈਂਪਟਨ ਵੈਸਟ ਦੇ ਵਿਧਾਇਕ ਅਮਰਜੋਤ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਉਥੇ ਵੱਸ ਰਹੇ ਪੰਜਾਬੀ ਭਾਈਚਾਰੇ ਦੇ ਵਿਕਾਸ ਤੇ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਗੁਰਪ੍ਰੀਤ ਸਿੰਘ ਸਾਬੀ ਨੇ ਆਪਣੇ ਵਿਧਾਇਕ ਨੂੰ ਮੰਤਰੀ ਬਣਾਉਣ ਸਬੰਧੀ ਵੀ ਆਪਣੀ ਮੰਗ ਰੱਖੀ। ਮੁੱਖ ਮੰਤਰੀ ਡਗ ਫੌਰਡ ਨੇ ਗੁਰਪ੍ਰੀਤ ਸਿੰਘ ਸਾਬੀ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬੀ ਭਾਈਚਾਰੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਅਮਰਜੋਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਾਬੀ ਵਿਰਕ, ਸੁਖਰਾਜ ਸਿੰਘ ਗਿੱਲ, ਮਨਦੀਪ ਸਿੰਘ ਤੁਲੀ, ਮਨਕੀਰਤ ਸਿੰਘ ਔਲਖ, ਪੀ ਰੰਧਾਵਾ, ਡਾ. ਗਜੇਂਦਰ ਸਿੰਘ ਆਹਲੂਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਭੈਣੀ ਪਸਵਾਲ, ਵਰਕਰਾਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹੇ : ਪੀਰਮੁਹੰਮਦ, ਰਿਆੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।