02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਲਾਰੀਆ ਵਲੋਂ ਕਰਵਾਈ ਰੈਲੀ ਨੇ ਵਿਰੋਧੀ ਪਾਰਟੀਆਂ ਦੇ ਉਡਾਏ ਹੋਸ਼ -ਠਾਕੁਰ ਸੁਭਾਸ਼ ਸਿੰਘ ਸਲਾਰੀਆ

ਮਾਧੋਪੁਰ, 1 ਅਗਸਤ (ਮਹਿਰਾ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਠਾਕੁਰ ਸਵਰਨ ਸਿੰਘ ਸਲਾਰੀਆ ਦੀ ਅਗਵਾਈ ਹੇਠ ਕਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਰੈਲੀ ਦੀ ਅਥਾਹ ਸਫਲਤਾ ਨੂੰ ਲੈ ਕੇ ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਅਜੀਤ ਨਾਲ ਵਿਸੇਸ਼ ਗੱਲਬਾਤ ਦੌਰਾਨ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੈਲੀ ਵਿਚ ਉਮੜੇ ਭਾਰੀ ਜਨਸੈਲਾਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੁਜਾਨਪੁਰ ਹਲਕੇ ਦੇ ਲੋਕ ਪੂਰੀ ਤਰ੍ਹਾਂ ‘ਆਪ’ ਸਰਕਾਰ ਦੀਆਂ ਨੀਤੀਆਂ ਦੇ ਨਾਲ ਹਨ ਅਤੇ ਇਸ ਇਕੱਠ ਨੇ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ।

ਅਜੀਤ ਡੈਸਕ 02-08-2026
ਮਾਧੋਪੁਰ, 1 ਅਗਸਤ (ਮਹਿਰਾ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਠਾਕੁਰ ਸਵਰਨ ਸਿੰਘ ਸਲਾਰੀਆ ਦੀ ਅਗਵਾਈ ਹੇਠ ਕਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਰੈਲੀ ਦੀ ਅਥਾਹ ਸਫਲਤਾ ਨੂੰ ਲੈ ਕੇ ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਅਜੀਤ ਨਾਲ ਵਿਸੇਸ਼ ਗੱਲਬਾਤ ਦੌਰਾਨ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੈਲੀ ਵਿਚ ਉਮੜੇ ਭਾਰੀ ਜਨਸੈਲਾਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੁਜਾਨਪੁਰ ਹਲਕੇ ਦੇ ਲੋਕ ਪੂਰੀ ਤਰ੍ਹਾਂ ‘ਆਪ’ ਸਰਕਾਰ ਦੀਆਂ ਨੀਤੀਆਂ ਦੇ ਨਾਲ ਹਨ ਅਤੇ ਇਸ ਇਕੱਠ ਨੇ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਦੱਸਿਆ ਕਿ ਹਲਕਾ ਇੰਚਾਰਜ ਦੇ ਇੱਕੋ ਸੱਦੇ ‘ਤੇ ਸੁਜਾਨਪੁਰ ਤੇ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੁੱਖ ਮੰਤਰੀ ਨੂੰ ਸੁਣਨ ਲਈ ਪਹੁੰਚੇ। ਰੈਲੀ ਦੀ ਸਫਲਤਾ ਤੇ ਲੋਕਾਂ ਦੇ ਇਸ ਭਾਰੀ ਜਨਸੈਲਾਬ ਨੇ ਵਿਰੋਧੀ ਧਿਰਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਅਤੇ ਝੂਠੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਠਾਕੁਰ ਸਵਰਨ ਸਿੰਘ ਸਲਾਰੀਆ ਦੀ ਅਗਵਾਈ ’ਚ ਹਲਕੇ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾ ਰਿਹਾ ਹੈ। ਠਾਕੁਰ ਸੁਭਾਸ਼ ਸਿੰਘ ਨੇ ਅਖੀਰ ਕਿਹਾ ਕਿ ਇਸ ਸਫਲ ਰੈਲੀ ਤੋਂ ਬਾਅਦ ਪਾਰਟੀ ਦੇ ਆਗੂਆਂ ਤੇ ਮਿਹਨਤੀ ਵਰਕਰਾਂ ਵਿਚ ਹਲਕੇ ਨੂੰ ਹੋਰ ਮਜ਼ਬੂਤ ਕਰਨ ਲਈ ਨਵਾਂ ਉਤਸ਼ਾਹ ਪੈਦਾ ਹੋਇਆ ਹੈ।
ਪਿਛਲੀ ਖ਼ਬਰ ਸੰਤਾਂ ਦੇ ਭਗਵੇਂ ਵਸਤਰਾਂ ’ਤੇ ਰਾਜਨੀਤੀ ਨਾ ਹੋਵੇ-ਆਚਾਰਿਆ ਡਾ. ਸੰਜੈ ਮੁਨੀ ਅਗਲੀ ਖ਼ਬਰ ਪਿੰਡ ਗੱਜੂ ਖ਼ਾਲਸਾ ਵਿਖੇ ਦਰਿਆ ਕਿਨਾਰੇ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਕਾਰਵਾਈ, ਪੋਕਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।