02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਖੇ ਸਕੂਲੀ ਬੈਗ ਵੰਡ ਸਮਾਗਮ

ਘਰੋਟਾ, 1 ਅਗਸਤ (ਸੰਜੀਵ ਗੁਪਤਾ)-ਸਿੱਖਿਆ ਵਿਭਾਗ ਦੇ ਉਪਰਾਲੇ ਤੇ ਸਰਕਾਰੀ ਯੋਜਨਾ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਖੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਵੰਡਣ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਤਾਜ ਸਿੰਘ ਨੇ ਕੀਤੀ ।

ਅਜੀਤ ਡੈਸਕ 02-08-2026
ਘਰੋਟਾ, 1 ਅਗਸਤ (ਸੰਜੀਵ ਗੁਪਤਾ)-ਸਿੱਖਿਆ ਵਿਭਾਗ ਦੇ ਉਪਰਾਲੇ ਤੇ ਸਰਕਾਰੀ ਯੋਜਨਾ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਖੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਵੰਡਣ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਤਾਜ ਸਿੰਘ ਨੇ ਕੀਤੀ । ਇਸ ਮੌਕੇ ਪਿੰਡ ਨਾਜੋਚੱਕ ਦੇ ਪ੍ਰਧਾਨ ਬੋਧ ਰਾਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਨ੍ਹਾਂ ਨਾਲ ਸਰਪੰਚ ਰਾਮ ਲਾਲ, ਮੋਹਨ ਲਾਲ, ਜੋਗਿੰਦਰ ਪਾਲ, ਅਜੇ ਕੁਮਾਰ, ਰਾਹੁਲ ਕੁਮਾਰ, ਵਿਨੋਦ ਕੁਮਾਰ ਤੇ ਐਸ.ਐਮ.ਸੀ. ਚੇਅਰਮੈਨ ਨੀਲਮ ਵੀ ਹਾਜ਼ਰ ਸਨ । ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਤਾਜ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਇਹ ਸਹੂਲਤਾਂ ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਪਰਿਵਾਰਾਂ ਦਾ ਆਰਥਿਕ ਬੋਝ ਵੀ ਘਟਾਉਂਦੀਆਂ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਨ ਤੇ ਜੀਵਨ ਵਿਚ ਉੱਚੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ । ਸਮਾਗਮ ਦੌਰਾਨ ਸਕੂਲ ਦੇ ਅਧਿਆਪਕ ਤੇ ਸਟਾਫ਼ ਮੈਂਬਰ ਅਮਨਦੀਪ ਸਿੰਘ, ਸੱਤਪਾਲ, ਜਸਵਿੰਦਰ ਕੌਰ, ਅਨੀਤਾ, ਵਿਜੇ, ਨੀਲਮ, ਜੋਤੀ, ਸੁਪ੍ਰੀਆ, ਹਰੀਸ਼, ਅਕਾਸ਼, ਰਾਜਨ, ਜਗਦੀਪ ਸਿੰਘ, ਕਵਿਤਾ, ਰੇਖਾ ਤੇ ਦਿਵਿਆ ਵੀ ਹਾਜ਼ਰ ਰਹੇ। ਸਮਾਗਮ ਦੇ ਅੰਤ ’ਚ ਵਿਦਿਆਰਥੀਆਂ ਨੂੰ ਸਕੂਲੀ ਬੈਗ ਵੰਡੇ ਗਏ ਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਖੇ ਸਕੂਲੀ ਬੈਗ ਵੰਡ ਸਮਾਗਮ ਅਗਲੀ ਖ਼ਬਰ ਐਨ.ਐਸ.ਐਸ. ਵਿਭਾਗ ਦੇ ਵਲੰਟੀਅਰ ਕੁਲਜੀਤ ਸਿੰਘ ਨੂੰ ਯੁਵਾ ਮਿੱਤਰ ਆਫ਼ਤ ਸਿਖਲਾਈ ਪ੍ਰੋਗਰਾਮ ’ਚ ਬੈਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।