04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ’ਚ ਚੱਲ ਰਿਹਾ ਗੁੰਡਾ ਤੇ ਜੰਗਲ ਰਾਜ- ਪ੍ਰਤਾਪ ਸਿੰਘ ਬਾਜਵਾ

ਕਾਹਨੂੰਵਾਨ, 3 ਅਗਸਤ (ਨਿਸ਼ਾਨ ਸਿੰਘ ਚਾਹਲ)-ਹਲਕਾ ਕਾਦੀਆਂ ਦੇ ਪਿੰਡ ਨਿਮਾਣੇ ਵਿਚ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਫਾਰਮ ਭਰਨ ਨੂੰ ਲੈ ਕੇ ਪਿੰਡ ਦੇ ਦੋ ਧੜਿਆਂ ਦਰਮਿਆਨ ਤੇਜ਼ਧਾਰ ਹਥਿਆਰਾਂ ਨਾਲ ਇਕ-ਦੂਜੇ ’ਤੇ ਹਮਲਾ ਕਰਨ ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਸੀ। ਇਸ ਝਗੜੇ ਦੌਰਾਨ ਕਾਂਗਰਸ ਪਾਰਟੀ ਸਮਰਥਕ ਰਾਜਪਾਲ ਮਸੀਹ, ਜਤਿੰਦਰ ਮਸੀਹ ਜਖ਼ਮੀ ਹੋ ਗਏ ਸਨ।

ਅਜੀਤ ਡੈਸਕ 04-08-2026
ਕਾਹਨੂੰਵਾਨ, 3 ਅਗਸਤ (ਨਿਸ਼ਾਨ ਸਿੰਘ ਚਾਹਲ)-ਹਲਕਾ ਕਾਦੀਆਂ ਦੇ ਪਿੰਡ ਨਿਮਾਣੇ ਵਿਚ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਫਾਰਮ ਭਰਨ ਨੂੰ ਲੈ ਕੇ ਪਿੰਡ ਦੇ ਦੋ ਧੜਿਆਂ ਦਰਮਿਆਨ ਤੇਜ਼ਧਾਰ ਹਥਿਆਰਾਂ ਨਾਲ ਇਕ-ਦੂਜੇ ’ਤੇ ਹਮਲਾ ਕਰਨ ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਸੀ। ਇਸ ਝਗੜੇ ਦੌਰਾਨ ਕਾਂਗਰਸ ਪਾਰਟੀ ਸਮਰਥਕ ਰਾਜਪਾਲ ਮਸੀਹ, ਜਤਿੰਦਰ ਮਸੀਹ ਜਖ਼ਮੀ ਹੋ ਗਏ ਸਨ। ਇਨ੍ਹਾਂ ਦਾ ਹਾਲ ਜਾਨਣ ਲਈ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ’ਚ ਇਸ ਵੇਲੇ ਜੰਗਲ ਦਾ ਰਾਜ ਚੱਲ ਰਿਹਾ ਹੈ ਤੇ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ, ਜਿਸ ਦੇ ਚਲਦਿਆਂ ਕਾਂਗਰਸੀ ਵਰਕਰਾਂ ਤੇ ਆਗੂਆਂ ਉੱਪਰ ਅਜਿਹੇ ਕਾਤਲਾਨਾ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਅਜਿਹਾ ਦਿਨ ਨਹੀਂ ਲੰਘਦਾ, ਜਿਸ ਦਿਨ ਗੋਲੀਬਾਰੀ ਅਤੇ ਕਤਲੇਆਮ ਨਾ ਹੁੰਦੇ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਪੰਜਾਬ ’ਚ ਸਭ ਤੋਂ ਪਹਿਲਾਂ ਗੈਂਗਸਟਰ ਤੇ ਗੁੰਡਾ ਅਨਸਰਾਂ ਨਾਲ ਸਖ਼ਤੀ ਦੇ ਨਾਲ ਨਜਿੱਠਿਆ ਜਾਵੇਗਾ ਅਤੇ ਕਾਨੂੰਨ ਦਾ ਰਾਜ ਸਥਾਪਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ, ਮਨਦੀਪ ਸਿੰਘ ਮੰਨਾ, ਪਿੰਡ ਨਿਮਾਣੇ ਦੇ ਸਰਪੰਚ ਗਗਨਦੀਪ ਸਿੰਘ, ਲਖਵਿੰਦਰ ਸਿੰਘ ਛਿੱਛਰਾ, ਬੈਨੀਅਨ ਮਸੀਹ, ਰਵਿੰਦਰ ਮਸੀਹ, ਲਖਵਿੰਦਰ ਸਿੰਘ ਲੱਖਾ, ਕੁਲਦੀਪ ਸਿੰਘ ਪੰਚ, ਸਾਬਕਾ ਸਰਪੰਚ ਬਿਕਰਮਜੀਤ ਸਿੰਘ, ਉਂਕਾਰ ਸਿੰਘ, ਸੁਰਜੀਤ ਸਿੰਘ , ਸ ਾਬਕਾ ਪ੍ਰਿੰਸੀਪਲ ਸਿੰਘ ਠੀਕਰੀਵਾਲ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜਗਜੀਤ ਸਿੰਘ ਅੰਮੋਨੰਗਲ, ਡਾ. ਹਰਤਾਜ ਸਿੰਘ, ਹੀਰਾ ਸੰਦਲਪੁਰ, ਸਰਬਪ੍ਰੀਤ ਸਿੰਘ, ਡਾ. ਸੁਰਿੰਦਰ ਸਿੰਘ ਭਾਟੀਆ ਅਗਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ’ਚ 98.85 ਫੀਸਦੀ ਐੱਸ.ਆਈ.ਆਰ. ਤਹਿਤ ਫਾਰਮ ਡਿਜੀਟਾਈਜ਼ ਦਾ ਕੰਮ ਮੁਕੰਮਲ * ਰਹਿੰਦੇ ਵੋਟਰ ਵੀ ਐੱਸ.ਆਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।