06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਵਿਦਿਆਰਥਣਾਂ ਲਈ ਕੌਂਸਲਿੰਗ ਸੈਸ਼ਨ ਕਰਵਾਇਆ

ਬਟਾਲਾ, 5 ਅਗਸਤ (ਸਤਿੰਦਰ ਸਿੰਘ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਕੁਲਬੀਰ ਕੌਰ ਦੀ ਅਗਵਾਈ ਹੇਠ ਮੈਡਮ ਦਵਿੰਦਰ ਕੌਰ ਤੇ ਮੈਡਮ ਅਨੀਤਾ ਅਬਰੋਲ ਦੁਆਰਾ ਜਮਾਤ ਪਹਿਲੀ ਤੇ ਦੂਜੀ ਦੀਆਂ ਨੰਨੀਆਂ ਵਿਦਿਆਰਥਣਾਂ ਲਈ ਇਕ ਕਾਉਂਸਲਿੰਗ ਸੈਸ਼ਨ ਲਗਾਇਆ ਗਿਆ। ਇਸ ਸੈਸ਼ਨ ਦਾ ਮਕਸਦ ਬੱਚੀਆਂ ਨੂੰ ਆਪਣੀ ਨਿੱਜੀ ਸੁਰੱਖਿਆ ਪ੍ਰਤੀ ਸੁਚੇਤ ਕਰਨਾ ਤੇ ਉਨ੍ਹਾਂ ਵਿਚ ਆਤਮ ਪੈਦਾ ਕਰਨਾ ਸੀ।

ਅਜੀਤ ਡੈਸਕ 06-08-2026
ਬਟਾਲਾ, 5 ਅਗਸਤ (ਸਤਿੰਦਰ ਸਿੰਘ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਕੁਲਬੀਰ ਕੌਰ ਦੀ ਅਗਵਾਈ ਹੇਠ ਮੈਡਮ ਦਵਿੰਦਰ ਕੌਰ ਤੇ ਮੈਡਮ ਅਨੀਤਾ ਅਬਰੋਲ ਦੁਆਰਾ ਜਮਾਤ ਪਹਿਲੀ ਤੇ ਦੂਜੀ ਦੀਆਂ ਨੰਨੀਆਂ ਵਿਦਿਆਰਥਣਾਂ ਲਈ ਇਕ ਕਾਉਂਸਲਿੰਗ ਸੈਸ਼ਨ ਲਗਾਇਆ ਗਿਆ। ਇਸ ਸੈਸ਼ਨ ਦਾ ਮਕਸਦ ਬੱਚੀਆਂ ਨੂੰ ਆਪਣੀ ਨਿੱਜੀ ਸੁਰੱਖਿਆ ਪ੍ਰਤੀ ਸੁਚੇਤ ਕਰਨਾ ਤੇ ਉਨ੍ਹਾਂ ਵਿਚ ਆਤਮ ਪੈਦਾ ਕਰਨਾ ਸੀ। ਇਸ ਕਾਉਂਸਲਿੰਗ ਦੌਰਾਨ ਬੱਚੀਆਂ ਨੂੰ ਸਰਲ ਭਾਸ਼ਾ ’ਚ ਸਮਝਾਇਆ ਗਿਆ ਕਿ ‘ਗੁੱਡ ਟਚ ਤੇ ਬੈਡ ਟੱਚ’ ਕੀ ਅੰਤਰ ਹੈ। ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਜੇਕਰ ਤੁਹਾਡੇ ਨਾਲ ਕੋਈ ਅਣਉਚਿੱਤ ਵਿਵਹਾਰ ਕਰੇ ਤਾਂ ਤੁਸੀਂ ਬਿਨ੍ਹਾਂ ਡਰੇ, ਬਿਨ੍ਹਾਂ ਝਿਜਕ ਤੋਂ ਤੁਰੰਤ ਆਪਣੇ ਅਧਿਆਪਕਾਂ, ਆਪਣੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦੇਣ। ਇਸ ਮੌਕੇ ਸਕੂਲ ਪ੍ਰਿੰਸੀਪਲ ਕੁਲਬੀਰ ਕੌਰ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਸਕੂਲ ਦੀ ਪਹਿਲੀ ਤਰਜੀਹ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀ ਆਪਣੀ ਨਿੱਜੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਤੇ ਆਤਮ ਵਿਸ਼ਵਾਸ ਨਾਲ ਹਰ ਮੁਸ਼ਕਿਲ ਪਲ ਦਾ ਸਾਹਮਣਾ ਕਰਨ।
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਦਾਸਪੁਰ ਸਹੋਦਿਆ ਇੰਟਰ-ਸਕੂਲ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਸੂਬਾ ਉਪ ਪ੍ਰਧਾਨ ਬਣਨ ਉਪਰੰਤ ਸੇਖਵਾਂ ਵਲੋਂ ਪੰਜਾਬ ਪ੍ਰਧਾਨ ਅਮਨ ਅਰੋੜਾ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।