06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜ਼ੋਨਲ ਖੇਡਾਂ ’ਚ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਇਲਾਕੇ ਦੇ ਨਾਮਵਰ ਸਕੂਲ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਧਾਰੀਵਾਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ’ਚ ਆਪਣੀ ਲਾਜਵਾਬ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਬੈਡਮਿੰਟਨ ਮੁਕਾਬਲਿਆਂ ’ਚੋਂ ਅੰਡਰ-14 ਵਿਚ ਪਹਿਲਾ ਸਥਾਨ ਹਾਸਿਲ ਕੀਤਾ।

ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਧਾਰੀਵਾਲ ਦੇ ਜ਼ੋਨਲ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ। ਤਸਵੀਰ : ਸਵਰਨ ਸਿੰਘ 06-08-2026
ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਇਲਾਕੇ ਦੇ ਨਾਮਵਰ ਸਕੂਲ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਧਾਰੀਵਾਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ’ਚ ਆਪਣੀ ਲਾਜਵਾਬ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਬੈਡਮਿੰਟਨ ਮੁਕਾਬਲਿਆਂ ’ਚੋਂ ਅੰਡਰ-14 ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਪਹਿਲਾ ਸਥਾਨ, ਅੰਡਰ-19 ਪਹਿਲਾ ਸਥਾਨ ਹਾਸਿਲ ਕੀਤਾ। ਕਰਾਟੇ ਮੁਕਾਬਲਿਆਂ ’ਚ ਅੰਡਰ-14, ਅੰਡਰ-17, ਅੰਡਰ-19 ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਬੱਚਿਆਂ ਨੇ ਸਕੂਲ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ। ਰੱਸਾਕੱਸੀ ਮੁਕਾਬਲਿਆਂ ’ਚੋਂ ਵੀ ਪਹਿਲੇ ਸਥਾਨ ਵਿਚ ਬੱਚਿਆਂ ਨੇ ਜਿੱਤ ਹਾਸਿਲ ਕੀਤੀ। ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਸਿਰਫ਼ ਵਿੱਦਿਅਕ ਖੇਤਰ ਵਿਚ ਹੀ ਨਹੀਂ, ਸਗੋਂ ਖੇਡਾਂ ਦੇ ਮੈਦਾਨ ਵਿਚ ਵੀ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਜੇਤੂ ਖਿਡਾਰੀਆਂ ਦੀ ਇਸ ਉਪਲੱਬਧੀ ’ਤੇ ਸਕੂਲ ਪ੍ਰਬੰਧਕ ਡਾ. ਸਰਬਜੀਤ ਸਿੰਘ ਛੀਨਾ ਤੇ ਸਕੂਲ ਪਿ੍ਰੰਸੀਪਲ ਜਤਿੰਦਰ ਕੌਰ ਸੋਹਲ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਕੋਚਾਂ ਤੇ ਅਧਿਆਪਕਾਂ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪਿ੍ੰਸੀਪਲ ਜਤਿੰਦਰ ਕੌਰ ਸੋਹਲ ਨੇ ਕਿਹਾ ਕਿ ‘ਸਿੱਖਿਆ ਤੇ ਖੇਡਾਂ ਇਕੋ ਸਿੱਕੇ ਦੇ 2 ਪਹਿਲੂ’ ਹਨ। ਪੜ੍ਹਾਈ ਬੱਚਿਆਂ ਨੂੰ ਗਿਆਨ ਦਿੰਦੀ ਹੈ, ਜਦਕਿ ਖੇਡਾਂ ਉਨ੍ਹਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਤੇ ਜਿੱਤਣ ਦਾ ਜਜ਼ਬਾ ਪੈਦਾ ਕਰਦੀਆਂ ਹਨ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪਿੰਡ ਰਾਜਪੁਰਾ, ਕੋਟ ਖਾਂ ਮੁਹੰਮਦ ਡੇਰੇ ਵਿਖੇ ਨਵੀਂ ਇਕਾਈ ਦਾ ਗਠਨ ਅਗਲੀ ਖ਼ਬਰ ਬੀ.ਐੱਡ. ਸਮੈਸਟਰ-4 ’ਚ ਅੱਵਲ ਆਈਆਂ ਵਿਦਿਆਰਥਣਾ। ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਪੰਧੇਰ ਦੇ ਬੀ.ਐੱਡ. ਸਮੈਸਟਰ-4...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।