ਹਲਕਾ ਇੰਚਾਰਜ ਮਾਹਲ ਨੇ ਜ਼ਿਲ੍ਹਾ ਪ੍ਰਧਾਨ ਕੰੰਵਲਜੀਤ ਕੌਰ ਚਾਹਲ ਨੂੰ ਕੀਤਾ ਸਨਮਾਨਿਤ
ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਲੋਕ ਮਿਲਣੀ ਤਹਿਤ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਪਿੰਡ ਖਾਨਮਲੱਕ ਵਿਖੇ ਕੰਵਲਜੀਤ ਕੌਰ ਚਾਹਲ ਜ਼ਿਲ੍ਹਾ ਪ੍ਰਧਾਨ ਸਰਵ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਕੰਮ ਦੀ ਵਧੀਆ ਕਾਰਗੁਜਾਰੀ ਕਰਕੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਵਲਜੀਤ ਕੌਰ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ’ਤੇ 136 ਫਾਰਮ ਭਰੇ ਗਏ ਸਨ, ਜਿਨ੍ਹਾਂ ਵਿਚੋਂ 131 ਦੇ ਪੈਸੇ ਆ ਗਏ ਹਨ।
ਅਜੀਤ ਡੈਸਕ
06-08-2026