06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਰੀਬ 100 ਸਾਲ ਪੁਰਾਣੇ ਇਤਿਹਾਸਕ ਛਿੰਝ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ * 18 ਅਤੇ 19 ਅਗਸਤ ਨੂੰ ਸਜੇਗਾ ਵਿਸ਼ਾਲ ਦੰਗਲ

ਘਰੋਟਾ, 5 ਅਗਸਤ (ਸੰਜੀਵ ਗੁਪਤਾ)-ਘਰੋਟਾ ਖੇਤਰ ਦੇ ਪ੍ਰਸਿੱਧ ਤੇ ਕਰੀਬ 100 ਸਾਲ ਪੁਰਾਣੇ ਇਤਿਹਾਸਕ ਛਿੰਝ ਮੇਲੇ ਨੌਸ਼ਿਹਰਾ ਨਲਬੰਦਾ ਨੂੰ ਲੈ ਕੇ ਇਲਾਕੇ ਵਿਚ ਉਤਸ਼ਾਹ ਦੀ ਲਹਿਰ ਹੈ । ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਛਿੰਝ ਮੇਲਾ ਕਮੇਟੀ ਵਲੋਂ ਹਰ ਪ੍ਰਬੰਧ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੇ ਪਹਿਲਵਾਨਾਂ ਅਤੇ ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।

ਮੇਲਾ ਪ੍ਰਧਾਨ ਦਵਿੰਦਰ ਸਿੰਘ ਅਤੇ ਸਰਪੰਚ ਸੁਖਜਿੰਦਰ ਸਿੰਘ । 06-08-2026
ਘਰੋਟਾ, 5 ਅਗਸਤ (ਸੰਜੀਵ ਗੁਪਤਾ)-ਘਰੋਟਾ ਖੇਤਰ ਦੇ ਪ੍ਰਸਿੱਧ ਤੇ ਕਰੀਬ 100 ਸਾਲ ਪੁਰਾਣੇ ਇਤਿਹਾਸਕ ਛਿੰਝ ਮੇਲੇ ਨੌਸ਼ਿਹਰਾ ਨਲਬੰਦਾ ਨੂੰ ਲੈ ਕੇ ਇਲਾਕੇ ਵਿਚ ਉਤਸ਼ਾਹ ਦੀ ਲਹਿਰ ਹੈ । ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਛਿੰਝ ਮੇਲਾ ਕਮੇਟੀ ਵਲੋਂ ਹਰ ਪ੍ਰਬੰਧ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੇ ਪਹਿਲਵਾਨਾਂ ਅਤੇ ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ 18 ਅਗਸਤ 2026 ਨੂੰ ਛੋਟਾ ਦੰਗਲ ਤੇ 19 ਅਗਸਤ 2026 ਨੂੰ ਵਿਸ਼ਾਲ ਵੱਡਾ ਦੰਗਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੇਲਾ ਇਲਾਕੇ ਦੀ ਸੱਭਿਆਚਾਰਕ ਅਤੇ ਰਵਾਇਤੀ ਵਿਰਾਸਤ ਦਾ ਪ੍ਰਤੀਕ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ । ਉਨ੍ਹਾਂ ਦੱਸਿਆ ਕਿ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ ਅਤੇ ਹੋਰ ਸੂਬਿਆਂ ਦੇ ਨਾਮਵਰ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ । ਮੇਲੇ ਨੂੰ ਸਫਲ ਬਣਾਉਣ ਲਈ ਪਿੰਡ ਵਾਸੀਆਂ, ਐਨ.ਆਰ.ਆਈ. ਵੀਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ । ਪ੍ਰਧਾਨ ਦਵਿੰਦਰ ਸਿੰਘ ਤੇ ਸਰਪੰਚ ਸੁਖਜਿੰਦਰ ਸਿੰਘ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਮੇਲੇ ਵਿਚ ਸ਼ਾਮਿਲ ਹੋਣ, ਪੰਜਾਬ ਦੀ ਰਵਾਇਤੀ ਪਹਿਲਵਾਨੀ ਨੂੰ ਉਤਸ਼ਾਹਿਤ ਕਰਨ ਅਤੇ ਇਸ ਇਤਿਹਾਸਕ ਛਿੰਝ ਮੇਲੇ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ।
ਪਿਛਲੀ ਖ਼ਬਰ ਗਾੜੀ ਅਹਾਤਾ ਚੌਕ ’ਚ ਮੋਬਾਈਲ ਦੀ ਦੁਕਾਨ ’ਤੇ ਚੋਰੀ ਚੋਰ ਨਕਦੀ, ਲੈਪਟਾਪ ਤੇ 30 ਮੋਬਾਈਲ ਲੈ ਕੇ ਫਰਾਰ ਅਗਲੀ ਖ਼ਬਰ ਨਾਜਾਇਜ਼ ਕਬਜ਼ੇ ਤੇ ਡਰੇਨੇਜ਼ ਰਸਤਿਆਂ ਨੂੰ ਛੁਡਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।