07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਯੋਗਾ ਜ਼ੋਨਲ ਮੁਕਾਬਲਿਆਂ ’ਚ ਵੁੱਡਸਟਾਕ ਸਕੂਲ ਨੇ ਮੱਲਾਂ ਮਾਰੀਆਂ

ਬਟਾਲਾ, 6 ਅਗਸਤ (ਸਤਿੰਦਰ ਸਿੰਘ)- ਆਰ. ਡੀ.

ਅਜੀਤ ਡੈਸਕ 07-08-2026
ਬਟਾਲਾ, 6 ਅਗਸਤ (ਸਤਿੰਦਰ ਸਿੰਘ)- ਆਰ.ਡੀ.ਖੋਸਲਾ ਬਟਾਲਾ ਵਿਚ ਹੋਏ ਜ਼ੋਨਲ ਪੱਧਰ ’ਤੇ ਯੋਗਾ ਮੁਕਾਬਲੇ ਕਰਵਾਏ ਗਏ। ਜਿਸ ’ਚ ਵੁੱਡਸਟਾਕ ਪਬਲਿਕ ਸਕੂਲ ਦੇ ਯੋਗਾ ਖਿਡਾਰੀਆਂ ਨੇ ਵੀ ਹਿੱਸਾ ਲਿਆ। ਜਾਣਕਾਰੀ ਦਿੰਦਿਆਂ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਦੱਸਿਆ ਕਿ ਅੰਡਰ-14 ਵਰਗ (ਲੜਕੇ) ’ਚ ਬਿਲਾਵਲ ਸਿੰਘ ਨੇ ਵੱਖ- ਵੱਖ ਮੁਕਾਬਲਿਆਂ ’ਚ ਹਿੱਸਾ ਤੇ 3 ਸੋਨੇ ਦੇ ਤਗਮੇ ਪ੍ਰਾਪਤ ਕੀਤਾ, ਭਾਵਿਕ ਨੇ 2 ਸੋਨੇ ਦੇ 1 ਚਾਂਦੀ ਦਾ ਤਗਮਾ ਹਾਸਲ ਕੀਤਾ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰ ਦੇ ਮੁਕਾਬਲਿਆ ਲਈ ਹੋਈ ਹੈ। ਇਸੇ ਤਰ੍ਹਾਂ ਅੰਡਰ 14 (ਕੁੜੀਆ) ਵਿਚ ਪਰੰਪਰਾਗਤ ਯੋਗਾ ’ਚ ਤਨਵੀਰ ਕੌਰ ਨੇ ਸੋਨੇ ਦਾ ਤਗਮਾ, ਕਲਾਤਮਕ ਯੋਗਾ ਵਿਚ ਤਨਵੀ ਨੇ ਸੋਨੇ ਦਾ ਤਗਮਾ, ਰਿਦਮਿਕ ਪੇਅਰ ਵਿਚ ਸ਼ਰੇਆ ਤੇ ਤਨਵੀਰ ਨੇ ਸੋਨੇ ਦਾ ਤਗਮਾ, ਅੰਡਰ 17 (ਕੁੜੀਆਂ) ਪਰੰਪਰਾਗਤ ਯੋਗਾ ਵਿਚ ਸਤੁੱਤੀ ਨੇ ਸੋਨੇ ਦਾ ਤਗਮਾ, ਕਲਾਤਮਕ ਸੋਲੋ ਵਿਚ ਮਨਸੀਰਤ ਕੌਰ ਨੇ 1 ਸੋਨੇ ਦਾ ਤਗਮਾ, ਕਲਾਤਮਕ ਪੇਅਰ ਤੇ ਰਿਦਮਿਕ ਪੇਅਰ ਵਿਚ ਸਤੁੱਤੀ ਅਤੇ ਮਨਸੀਰਤ ਨੇ ਸੋਨੇ ਦਾ ਤਗਮਾ ਹਾਸਲ ਕੀਤਾ। ਅੰਤਰ 19 (ਕੁੜੀਆਂ) ਪਰੰਪਰਾਗਤ ਯੋਗਾ ’ਚ ਜਸਪ੍ਰੀਤ ਕੌਰ ਨੇ 1 ਸੋਨੇ ਦਾ, ਕਲਾਤਮਕ ਸੋਲੋ ਵਿਚ ਜਸਪ੍ਰੀਤ ਕੌਰ ਨੇ 1 ਸੋਨੇ ਦਾ ਤਗਮਾ ਹਾਸਲ ਕੀਤਾ। ਇਸ ਤਰ੍ਹਾਂ ਵੁੱਡਸਟਾਕ ਸਕੂਲ ਦੇ ਵਿਦਿਆਰਥੀਆਂ ਨੇ 19 ਸੋਨੇ ਅਤੇ 1 ਸਿਲਵਰ ਮੈਡਲ ਲੈ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾ. ਸਤਿੰਦਰਜੀਤ ਨਿੱਝਰ, ਵਿੱਦਿਅਕ ਡਾਇਰੈਕਟਰ ਸ੍ਰੀਮਤੀ ਵਸੂਧਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਭਾਜਪਾ ਆਗੂ ਵਿਜੇ ਸੋਨੀ ਵਲੋਂ ਪੁਸ਼ਅਪਮੈਨ ਕੁੰਵਰ ਅੰਮ੍ਰਿਤਬੀਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਅਜੀਤ, ਜਲੰਧਰ ਹਲਕਾ ਇੰਚਾਰਜ ਵਲੋਂ ਗੁਰਦਾਸਪੁਰ ਦੇ ਸਰਕਾਰੀ ਸਕੂਲ ਦੇ 6 ਕਰੋੜ ਤੋਂ ਵੱਧ ਦੀ ਲਾਗਤ ਨਾਲ ਹੋਣ ਵਾਲੇ ਨਵੀਨੀਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।