06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਵਲੋਂ ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਉਤਸ਼ਾਹ ਪੂਰਵਕ ਗਤੀਵਿਧੀਆਂ ਕਰਵਾਈਆਂ

ਗੁਰਦਾਸਪੁਰ, 6 ਅਗਸਤ (ਚੱਕਰਾਜਾ)-ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਸਟੇਟ ਵਲੋਂ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਵੱਖ-ਵੱਖ ਸਿਖਲਾਈ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕਰਕੇ ਵਿਹਾਰਕ ਹੁਨਰਾਂ, ਲੀਡਰਸ਼ਿਪ, ਅਨੁਸ਼ਾਸਨ, ਸੇਵਾ ਭਾਵਨਾ ਤੇ ਵਿਅਕਤੀਗਤ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਦੀ ਸਿਖਲਾਈ ਹਾਸਲ ਕੀਤੀ।

ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਕਰਵਾਈਆਂ ਵੱਖ-ਵੱਖ ਸਿਖਲਾਈ ਗਤੀਵਿਧੀਆਂ ਦੌਰਾਨ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਤੇ ਹੋਰ। ਤਸਵੀਰ: ਵਿਸ਼ਾਲ ਮੁੰਨਾ 07-08-2026
ਗੁਰਦਾਸਪੁਰ, 6 ਅਗਸਤ (ਚੱਕਰਾਜਾ)-ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਸਟੇਟ ਵਲੋਂ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਵੱਖ-ਵੱਖ ਸਿਖਲਾਈ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕਰਕੇ ਵਿਹਾਰਕ ਹੁਨਰਾਂ, ਲੀਡਰਸ਼ਿਪ, ਅਨੁਸ਼ਾਸਨ, ਸੇਵਾ ਭਾਵਨਾ ਤੇ ਵਿਅਕਤੀਗਤ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਦੀ ਸਿਖਲਾਈ ਹਾਸਲ ਕੀਤੀ। ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਨੇ ਕਿਹਾ ਕਿ ਸਕਾਊਟਸ ਐਂਡ ਗਾਈਡਜ਼ ਇਕ ਅਜਿਹੀ ਵਿਸ਼ਵ ਪੱਧਰੀ ਲਹਿਰ ਹੈ ਜੋ ਵਿਦਿਆਰਥੀਆਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ, ਸਵੈ-ਨਿਰਭਰਤਾ, ਟੀਮ ਵਰਕ, ਸਮਾਜ ਸੇਵਾ ਦੀ ਭਾਵਨਾ ਅਤੇ ਚੁਣੌਤੀਪੂਰਨ ਸਥਿਤੀਆਂ ਦਾ ਡਟ ਕੇ ਸਾਹਮਣਾ ਕਰਨ ਦੀ ਯੋਗਤਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਕਾਊਟਿੰਗ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ, ਅਨੁਸ਼ਾਸਿਤ ਤੇ ਆਦਰਸ਼ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਵਿਚ ਸਕਾਊਟਸ ਐਂਡ ਗਾਈਡਜ਼ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਵਿਦਿਆਰਥੀਆਂ ਨੂੰ ਇਸ ਲਹਿਰ ਨਾਲ ਜੋੜਨ। ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਸਟੇਟ ਸਕੱਤਰ ਨਿਤਿਨ ਚੌਧਰੀ ਨੇ ਕਿਹਾ ਕਿ ਸਕਾਊਟਸ ਐਂਡ ਗਾਈਡਜ਼ ਦੀ ਸਿਖਲਾਈ ਵਿਦਿਆਰਥੀਆਂ ’ਚ ਜੀਵਨ ਕੌਸ਼ਲਾਂ, ਅਨੁਸ਼ਾਸਨ, ਸੇਵਾ ਭਾਵਨਾ, ਲੀਡਰਸ਼ਿਪ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ। ਇਸ ਮੌਕੇ ਸਟੇਟ ਕੋਆਰਡੀਨੇਟਰ ਤੇ ਨੋਡਲ ਅਫ਼ਸਰ ਹਰਦੀਪ ਸਿੰਘ ਸੈਣੀ ਨੇ ਕਿਹਾ ਕਿ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਦਾ ਉਦੇਸ਼ ਸੂਬੇ ਦੇ ਹਰ ਸਕੂਲ ਤੱਕ ਸਕਾਊਟਿੰਗ ਦੀਆਂ ਗਤੀਵਿਧੀਆਂ ਨੂੰ ਪਹੁੰਚਾਉਣਾ ਹੈ। ਟ੍ਰੇਨਿੰਗ ਦੌਰਾਨ ਮਾਹਿਰ ਟ੍ਰੇਨਰਾਂ ਵਲੋਂ ਅਧਿਆਪਕਾਂ ਨੂੰ ਸਕਾਊਟਸ ਐਂਡ ਗਾਈਡਜ਼ ਦੇ ਸਿਧਾਂਤਾਂ, ਕੈਂਪ ਪ੍ਰਬੰਧਨ, ਟੀਮ ਬਿਲਡਿੰਗ, ਲੀਡਰਸ਼ਿਪ ਵਿਕਾਸ, ਐਮਰਜੈਂਸੀ ਸਥਿਤੀਆਂ ਵਿਚ ਸਹਾਇਤਾ, ਸਮਾਜ ਸੇਵਾ ਅਤੇ ਵਿਹਾਰਕ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ। ਇਸ ਮੌਕੇ ਅਨਾਮਿਕਾ, ਪਰਵਿੰਦਰ ਕੌਰ, ਦਿਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਵੱਖ-ਵੱਖ ਸੈਸ਼ਨਾਂ ਦੌਰਾਨ ਸਹਿਯੋਗ ਪ੍ਰਦਾਨ ਕੀਤਾ। ਅਧਿਆਪਕਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪਸਨਾਵਾਲ ਵਿਖੇ ਹੋਈ ਲੋਕ ਮਿਲਣੀ ’ਚ ‘ਆਪ’ ਹਲਕਾ ਇੰਚਾਰਜ ਮਾਹਲ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ, ਸਰਕਾਰ ਖਿਲਾਫ਼ ਲਗਾਏ ਨਾਅਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।