08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗੁਰਦਾਸਪੁਰ ਸ਼ਹਿਰ ਦਾ ਕੂੜਾ ਸਰਹੱਦੀ ਪਿੰਡਾਂ ਨੇੜੇ ਸੁੱਟਣ ਦਾ ਲੋਕਾਂ ਵਲੋਂ ਕੀਤਾ ਵਿਰੋਧ

ਗੁਰਦਾਸਪੁਰ, 7 ਅਗਸਤ (ਚੱਕਰਾਜਾ)-ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਦਾ ਕੂੜਾ ਨਗਰ ਕੌਂਸਲ ਗੁਰਦਾਸਪੁਰ ਵਲੋਂ ਵਿਧਾਨ ਸਭਾ ਦੀਨਾਨਗਰ ਅੰਦਰ ਆਉਂਦੇ ਸਰਹੱਦੀ ਪਿੰਡਾਂ ਅੰਦਰ ਸੁੱਟਣ ਨੂੰ ਲੈ ਕੇ ਅੱਜ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਕੂੜੇ ਨਾਲ ਭਰੀ ਨਗਰ ਕੌਂਸਲ ਗੁਰਦਾਸਪੁਰ ਦੀ ਗੱਡੀ ਨੂੰ ਰੋਕਿਆ ਗਿਆ। ਇਸ ਮੌਕੇ ਪਿੰਡ ਸ੍ਰੀ ਰਾਮਪੁਰ, ਠਾਕੁਰਪੁਰ, ਸੰਦਲਪੁਰ, ਮਿਆਣੀ ਮਲਾਹ ਤੇ ਵਜੀਰਪੁਰ ਦੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸ਼ਹਿਰ ਗੁਰਦਾਸਪੁਰ ਤੋਂ ਆ ਰਿਹਾ ਕੂੜਾ 15 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸ੍ਰੀ ਰਾਮਪੁਰ ਨੇੜੇ ਪਿੰਡ ਜੈਨਪੁਰ ਦੀ ਇਕ ਜ਼ਮੀਨ ਵਿਚ ਸੁੱਟਿਆ ਜਾ ਰਿਹਾ ਹੈ।

ਅਜੀਤ ਡੈਸਕ 08-08-2026

ਗੁਰਦਾਸਪੁਰ, 7 ਅਗਸਤ (ਚੱਕਰਾਜਾ)-ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਦਾ ਕੂੜਾ ਨਗਰ ਕੌਂਸਲ ਗੁਰਦਾਸਪੁਰ ਵਲੋਂ ਵਿਧਾਨ ਸਭਾ ਦੀਨਾਨਗਰ ਅੰਦਰ ਆਉਂਦੇ ਸਰਹੱਦੀ ਪਿੰਡਾਂ ਅੰਦਰ ਸੁੱਟਣ ਨੂੰ ਲੈ ਕੇ ਅੱਜ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਕੂੜੇ ਨਾਲ ਭਰੀ ਨਗਰ ਕੌਂਸਲ ਗੁਰਦਾਸਪੁਰ ਦੀ ਗੱਡੀ ਨੂੰ ਰੋਕਿਆ ਗਿਆ। ਇਸ ਮੌਕੇ ਪਿੰਡ ਸ੍ਰੀ ਰਾਮਪੁਰ, ਠਾਕੁਰਪੁਰ, ਸੰਦਲਪੁਰ, ਮਿਆਣੀ ਮਲਾਹ ਤੇ ਵਜੀਰਪੁਰ ਦੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸ਼ਹਿਰ ਗੁਰਦਾਸਪੁਰ ਤੋਂ ਆ ਰਿਹਾ ਕੂੜਾ 15 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸ੍ਰੀ ਰਾਮਪੁਰ ਨੇੜੇ ਪਿੰਡ ਜੈਨਪੁਰ ਦੀ ਇਕ ਜ਼ਮੀਨ ਵਿਚ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਪਿੰਡਾਂ ਅੰਦਰ ਇੰਨੀ ਬਦਬੂ ਫੈਲ ਰਹੀ ਹੈ ਕਿ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਥੋਂ ਤੱਕ ਕਿ ਕੂੜਾ ਸੁੱਟਣ ਕਾਰਨ ਘਰਾਂ ਅੰਦਰ ਪੀਣ ਵਾਲਾ ਪਾਣੀ ਖ਼ਰਾਬ ਹੋ ਸਕਦਾ ਹੈ, ਜਿਸ ਨਾਲ ਕੈਂਸਰ ਜਿਹੀਆਂ ਬਿਮਾਰੀਆਂ ਤੋਂ ਲੋਕ ਪੀੜਤ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਕੂੜੇ ਨਾਲ ਭਰੀਆਂ ਟਰਾਲੀਆਂ ਜਿਹੜੇ ਪਿੰਡਾਂ ਵਿਚੋਂ ਗੁਜਰ ਰਹੀਆਂ ਹਨ, ਉਨ੍ਹਾਂ ਪਿੰਡਾਂ ਦੇ ਰਸਤਿਆਂ ਵਿਚ ਕੂੜਾ ਖਿਲਰਿਆ ਪਿਆ ਹੈ, ਜਿਸ ਨਾਲ ਪਿੰਡਾਂ ਅਤੇ ਰਸਤਿਆਂ ਵਿਚ ਬਦਬੂ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਹਲਕਾ ਦੀਨਾਨਗਰ ਅੰਦਰ ਆਉਂਦੇ ਹਨ। ਪਰ ਗੁਰਦਾਸਪੁਰ ਸ਼ਹਿਰ ਦਾ ਕੂੜਾ ਉਨ੍ਹਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਵਿਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਈ ਵਾਰ ਮਨਾਂ ਕਰਨ ਦੇ ਬਾਵਜੂਦ ਵੀ ਸੈਂਕੜੇ ਦੀ ਗਿਣਤੀ ਵਿਚ ਟਰਾਲੀਆਂ ਦਾ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਲਈ ਮਜਬੂਰ ਹੋ ਕੇ ਅੱਜ ਉਨ੍ਹਾਂ ਨੂੰ ਇਕੱਠੇ ਹੋਣਾ ਪਿਆ ਹੈ ਤੇ ਜੇਕਰ ਉਨ੍ਹਾਂ ਦੇ ਪਿੰਡਾਂ ਅੰਦਰ ਗੁਰਦਾਸਪੁਰ ਦਾ ਕੂੜਾ ਸੁੱਟਣਾ ਬੰਦ ਨਾ ਕੀਤਾ ਗਿਆ ਤਾਂ ਲੋਕ ਧਰਨਾ ਦੇਣ ਲਈ ਵੀ ਮਜਬੂਰ ਹੋਣਗੇ।

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸੰਸਦੀ ਬੋਰਡ ਬਣਾਉਣ ਨਾਲ ਮਜ਼ਬੂਤੀ ਮਿਲੇਗੀ-ਮਲਕੀਅਤ ਪੰਨੂੰ ਅਗਲੀ ਖ਼ਬਰ ਟਰੈਕਟਰ ਟਰਾਲੀ ਨਾਲ ਵਾਪਰੇ ਹਾਦਸੇ ’ਚ ਸਕੂਟੀ ਪਿੱਛੇ ਬੈਠੀ ਔਰਤ ਦੀ ਮੌਤ ਪਰਿਵਾਰਿਕ ਮੈਂਬਰਾਂ ਨੇ ਟਰੈਕਟਰ ਮਾਲਕ ਖਿਲਾਫ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।