ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਆਦੋਵਾਲੀ ’ਚ ਵੰਡੀਆਂ ਰਾਸ਼ਨ ਕਿੱਟਾਂ
ਅੱਚਲ ਸਾਹਿਬ, 7 ਅਗਸਤ (ਗੁਰਚਰਨ ਸਿੰਘ)-ਸਾਬਕਾ ਵਿਧਾਇਕ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਆਗੂ ਸ: ਬਲਵਿੰਦਰ ਸਿੰਘ ਲਾਡੀ ਦਾ ਪਿੰਡ ਆਦੋਵਾਲੀ ਵਿਖੇ ਪਹੁੰਚਣ ’ਤੇ ਸੀਨੀਅਰ ਆਗੂ ਕਵਲਜੀਤ ਸਿੰਘ ਆਦੋਵਾਲੀ ਅਤੇ ਪਿੰਡ ਦੇ ਮੁਹਤਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਲਾਡੀ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਕੀਮ ਮੇਰੀ ਰਸੋਈ ਤਹਿਤ ਰਾਸ਼ਨ ਕਿੱਟਾਂ ਲਾਭਪਾਤਰੀਆਂ ਨੂੰ ਵੰਡੀਆਂ ਗਈਆਂ।
ਅਜੀਤ ਡੈਸਕ
08-08-2026