ਸਿੰਬਲ ਚੌਕ ਵਿਖੇ ਟਰੈਫਿਕ ਪੁਲਿਸ ਵਲੋਂ ਵਿਸ਼ੇਸ਼ ਨਾਕਾ ਵਾਹਨ ਚਾਲਕਾਂ ਨੂੰ ਵੰਡੇ ਹੈਲਮੈਟ
ਪਠਾਨਕੋਟ, 7 ਅਗਸਤ (ਸੁਮਿਤ)-ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿੰਬਲ ਚੌਕ, ਪਠਾਨਕੋਟ ਵਿਖੇ ਟਰੈਫਿਕ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ । ਇਸ ਮੌਕੇ ਟਰੈਫਿਕ ਪੁਲਿਸ ਇੰਚਾਰਜ ਬ੍ਰਹਮ ਦੱਤ ਦੀ ਮੌਜੂਦਗੀ ’ਚ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੈਟ ਵੰਡੇ ਗਏ ।
ਅਜੀਤ ਡੈਸਕ
08-08-2026