09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਸਾਉਣ ਮਹੀਨੇ ਦਾ ਖ਼ਾਸ ਤਿਉਹਾਰ ਤੀਆਂ ਬਹੁਤ ਸ਼ਾਨਦਾਰ ਹੋ ਨਿੱਬੜਿਆ। ਅਕੈਡਮੀ ਦੀਆਂ ਵਿਦਿਆਰਥਣਾ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਅਜੀਤ ਡੈਸਕ 09-08-2026
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਸਾਉਣ ਮਹੀਨੇ ਦਾ ਖ਼ਾਸ ਤਿਉਹਾਰ ਤੀਆਂ ਬਹੁਤ ਸ਼ਾਨਦਾਰ ਹੋ ਨਿੱਬੜਿਆ। ਅਕੈਡਮੀ ਦੀਆਂ ਵਿਦਿਆਰਥਣਾ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਨਰਸਰੀ ਜਮਾਤ ਦੀਆਂ ਬੱਚੀਆਂ ਨੇ ‘ਸ਼ਾਵਾ-ਸ਼ਾਵਾ’ ਗੀਤ ’ਤੇ ਕੋਰੀਓਗ੍ਰਾਫ਼ੀ ਕੀਤੀ, ਜਿਸ ਨੇ ਸਭ ਦਾ ਮਨ ਮੋਹ ਲਿਆ। ਐੱਲ. ਕੇ. ਜੀ. ਤੇ ਯੂੁ. ਕੇ. ਜੀ. ਦੀਆਂ ਵਿਦਿਆਰਥਣਾ ਨੇ ਬੋਲੀਆਂ, ਗੀਤ ਤੇ ਨੱਚ ਕੇ ਵਾਹ-ਵਾਹ ਖੱਟੀ। ਜਮਾਤ ਪਹਿਲੀ ਦੀਆਂ ਬੱਚੀਆਂ ਨੇ ‘ਝਾਂਜਰਾਂ’ ਗੀਤ ’ਤੇ ਕੋਰੀਓਗ੍ਰਾਫ਼ੀ ਨਾਲ ਹੈਰਾਨ ਕਰ ਦਿੱਤਾ। ਸਾਰੇ ਵਿਦਿਆਰਥੀਆਂ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਦੀ ਤਿਆਰੀ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ, ਜਿਸ ਦਾ ਨਤੀਜਾ ਇਹ ਸੀ ਕਿ ਸਾਉਣ ਦੀ ਝੜੀ ਲੱਗੀ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਦਾ ਹੌਂਸਲਾ ਨਹੀਂ ਘਟਿਆ ਉਹ ਬਹੁਤ ਹੀ ਅਨੰਦ ਲੈ ਰਹੇ ਸਨ। ਜੂਨੀਅਰ ਗਿੱਧਾ ਜੋ ਮੈਡਮ ਸੁਦੇਸ਼ ਨੇ ਤਿਆਰ ਕਰਵਾਇਆ ਸੀ ਬਾ-ਕਮਾਲ ਸੀ। 5ਵੀਂ ਜਮਾਤ ਦੀਆਂ ਵਿਦਿਆਰਥਣਾਂ ਸੁਨਾਕਸ਼ੀ, ਮਨਮੀਤ, 9ਵੀਂ ਜਮਾਤ ਦੀਆਂ ਜਪਜੀਤ, ਮੁਸਕਾਨ, ਸ਼ਿਕਸ਼ਾ ਤੇ ਸਾਥਣਾਂ ਨੇ ਬਹੁਤ ਵਧੀਆ ਕੋਰੀਓਗ੍ਰਾਫ਼ੀ ਕਰਕੇ ਸਮਾਂ ਬੰਨ ਦਿੱਤਾ। 10ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਨੇ ਤੀਆਂ ਦੇ ਇਤਿਹਾਸ ’ਤੇ ਇਕ ਭਾਸ਼ਨ ਦਿੱਤਾ। ਉਪਰੰਤ ਸੀਨੀਅਰ ਗਿੱਧਾ ਜਿਸ ਦੀ ਕਿ ਸਭ ਨੂੰ ਬੇਸਬਸਰੀ ਨਾਲ ਉਡੀਕ ਸੀ, ਯਾਦਗਾਰ ਹੋ ਨਿੱੜਿਆ। ਪ੍ਰਿੰਸੀਪਲ ਹਰਪ੍ਰੀਤ ਕੌਰ ਚਾਹਲ ਨੇ ਬੱਚਿਆਂ ਨੂੰ ਤੀਜ਼ ਦਾ ਮਹੱਤਵ ਅਤੇ ਇਸ ਤਰ੍ਹਾਂ ਆਪਣੇ ਵਿਰਸੇ ਨਾਲ ਜੁੜ ਕੇ ਰਹਿਣ ਦੀ ਅਪੀਲ ਕੀਤੀ। ਗੁਰਪ੍ਰੀਤ ਕੌਰ ਤੇ ਹਰਕੀਰਤ ਕੌਰ ਨੇ ਸਟੇਜ਼ ਨਿਭਾਈ। ਨਵਨੀਤ ਕੌਰ ਨੇ ਸਾਊਂਡ ਅਤੇ ਜਸ਼ਨ, ਹਰਮੀਤ, ਰਜਨੀ, ਰੀਨਾ, ਤਜਿੰਦਰ, ਗੀਤਿਕਾ, ਚਰਨਜੀਤ ਕੌਰ, ਆਰਤੀ, ਸੁਰਜੀਤ, ਪਰਮਜੀਤ, ਮਲਕੀਤ ਤੋਂ ਇਲਾਵਾ ਅਕੈਡਮੀ ਡਾਇਰੈਕਟਰ ਗੁਰਨਾਮ ਸਿੰਘ ਜਫਰਵਾਲ ਹਾਜ਼ਰ ਸਨ।
ਪਿਛਲੀ ਖ਼ਬਰ ਏ.ਆਈ. ਪਾਵਰਡ 3 ਡੀ ਰੋਬੋਲੈਂਸ ਤਕਨੀਕ ਨਾਲ ਮਰੀਜ਼ ਦੇ ਦੋਵੇਂ ਗੋਡੇ ਬਦਲੇ-ਡਾ. ਰਣਜੀਤ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਮੇਤ ਜ਼ਿਲ੍ਹਾ ਗੁਰਦਾਸਪੁਰ ’ਚ ਦਿਨ-ਬ-ਦਿਨ ਹੋ ਰਿਹਾ ਮਜ਼ਬੂਤ : ਜ਼ਿਲ੍ਹਾ ਜਥੇ. ਲੰਗਾਹ ਪਾਰਟੀ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।