09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭੇਤਭਰੀ ਹਾਲਤ ’ਚ ਨੌਜਵਾਨ ਲਾਪਤਾ

ਮਾਧੋਪੁਰ, 8 ਅਗਸਤ (ਮਹਿਰਾ)-ਪਿੰਡ ਉਪਰਲੀ ਜੈਨੀ ਦੇ ਨੌਜਵਾਨ ਬਿਕਰਮ ਕੁਮਾਰ ਦੀ ਭੇਤਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਨੌਜਵਾਨ ਦੇ ਘਰ ਵਿਚ 4-5 ਦਿਨਾਂ ਬਾਅਦ ਵਿਆਹ ਸੀ ਅਤੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ।

ਨਹਿਰ ਕਿਨਾਰੇ ਲਾਪਤਾ ਨੌਜਵਾਨ ਦੀ ਭਾਲ ਕਰਦੇ ਹੋਏ ਪਰਿਵਾਰਿਕ ਮੈਂਬਰ। ਤਸਵੀਰ: ਮਹਿਰਾ 09-08-2026
ਮਾਧੋਪੁਰ, 8 ਅਗਸਤ (ਮਹਿਰਾ)-ਪਿੰਡ ਉਪਰਲੀ ਜੈਨੀ ਦੇ ਨੌਜਵਾਨ ਬਿਕਰਮ ਕੁਮਾਰ ਦੀ ਭੇਤਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਨੌਜਵਾਨ ਦੇ ਘਰ ਵਿਚ 4-5 ਦਿਨਾਂ ਬਾਅਦ ਵਿਆਹ ਸੀ ਅਤੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ। ਪਰਿਵਾਰ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿਚ ਸੀ ਅਤੇ ਬੀਤੀ ਰਾਤ ਉਹ ਕਿਸੇ ਤੋਂ ਪੈਸੇ ਲੈਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਪਰ ਵਾਪਸ ਨਹੀਂ ਪਰਤਿਆ।ਦੇਰ ਰਾਤ ਉਸ ਦਾ ਮੋਟਰਸਾਈਕਲ ਤੇ ਮੋਬਾਈਲ ਮਾਧੋਪੁਰ ਨਹਿਰ ਦੇ ਹੈੱਡ ਕੋਲੋਂ ਲਾਵਾਰਿਸ ਹਾਲਤ ਵਿਚ ਮਿਲਿਆ। ਖ਼ਦਸ਼ਾ ਜਿਤਾਇਆ ਜਾ ਰਿਹਾ ਹੈ ਕਿ ਕਿਤੇ ਉਹ ਨਹਿਰ ਵਿਚ ਡਿੱਗ ਗਿਆ ਹੋਵੇ। ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਦੀ ਭਾਲ ਵਿਚ ਮੁਸ਼ਕਿਲ ਆ ਰਹੀ ਹੈ ਅਤੇ ਸ਼ਾਹਪੁਰ ਕੰਢੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਚੱਕੀ ਦਰਿਆ ਦੇ ਕਟਾਅ ਦੀ ਸਮੱਸਿਆ ਨੂੰ ਲੈ ਕੇ ਰੋਹਿਤ ਸਿਆਲ ਵਲੋਂ ਉਦਾਸੀਨ ਆਸ਼ਰਮ ਦਾ ਦੌਰਾ ਅਗਲੀ ਖ਼ਬਰ ਬਧਾਨੀ ਨੇੜੇ ਸਕਾਰਪੀਓ ਦੀ ਟਰੱਕ ਨਾਲ ਭਿਆਨਕ ਟੱਕਰ- 6 ਨੌਜਵਾਨ ਜ਼ਖ਼ਮੀ * ਐਸ. ਐਸ. ਐਫ. ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।