09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕੈਬਨਿਟ ਮੰਤਰੀ ਨੇ ਸੈਲਫ ਹੈਲਪ ਗਰੁੱਪਾਂ ਨੂੰ ਅਜੀਵਿਕਾ ਮਿਸ਼ਨ ਤਹਿਤ ਸੌਂਪੀਆਂ ਈ-ਕਾਰਟ ਦੀਆਂ ਚਾਬੀਆਂ

ਪਠਾਨਕੋਟ, 8 ਅਗਸਤ (ਵਿਨੋਦ)- ਪੰਜਾਬ ਰਾਜ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਨੂੰ ਆਤਮ-ਨਿਰਭਰ ਬਣਾਉਣ ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਵਿਆਜ ਮੁਕਤ ਈ-ਰਿਕਸ਼ੇ (ਈ-ਕਾਰਟ) ਮੁਹੱਈਆ ਕਰਵਾਏ ਜਾ ਰਹੇ ਹਨ। ਇਸੇ ਤਹਿਤ ਏ.

ਸੈਲਫ ਹੈਲਪ ਗਰੁੱਪਾਂ ਨੂੰ ਈ-ਰਿਕਸ਼ੇ ਦੀਆਂ ਚਾਬੀਆਂ ਦਿੰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ। ਤਸਵੀਰ: ਵਿਨੋਦ 09-08-2026
ਪਠਾਨਕੋਟ, 8 ਅਗਸਤ (ਵਿਨੋਦ)- ਪੰਜਾਬ ਰਾਜ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਨੂੰ ਆਤਮ-ਨਿਰਭਰ ਬਣਾਉਣ ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਵਿਆਜ ਮੁਕਤ ਈ-ਰਿਕਸ਼ੇ (ਈ-ਕਾਰਟ) ਮੁਹੱਈਆ ਕਰਵਾਏ ਜਾ ਰਹੇ ਹਨ। ਇਸੇ ਤਹਿਤ ਏ.ਡੀ.ਸੀ (ਡਿਵੈਲਪਮੈਂਟ) ਦਫ਼ਤਰ ਵਿਖੇ ਸੈਲਫ ਹੈਲਪ ਗਰੁੱਪਾਂ ਨੂੰ ਈ-ਰਿਕਸ਼ੇ (ਈ-ਕਾਰਟ) ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਨਰੋਟ ਜੈਮਲ ਸਿੰਘ, ਘਰੋਟਾ, ਸੁਜਾਨਪੁਰ, ਧਾਰ ਅਤੇ ਪਠਾਨਕੋਟ ਨਾਲ ਸਬੰਧਤ ਸੈਲਫ ਹੈਲਪ ਗਰੁੱਪਾਂ ਨੂੰ ਕੁੱਲ 10 ਈ-ਰਿਕਸ਼ੇ ਦਿੱਤੇ ਜਾ ਰਹੇ ਹਨ। ਇਨ੍ਹਾਂ ਵਿਚ ਖੁਸ਼ੀਨਗਰ, ਹੈਬੋ, ਤਾਜਪੁਰ ਅਤੇ ਸਤਵਾਲ ਸਮੇਤ ਵੱਖ-ਵੱਖ ਪਿੰਡਾਂ ਦੇ ਸੈਲਫ ਹੈਲਪ ਗਰੁੱਪ ਸ਼ਾਮਲ ਹਨ। ਕੁੱਲ 10 ਈ-ਰਿਕਸ਼ਿਆਂ ਵਿਚੋਂ 5 ਈ-ਰਿਕਸ਼ੇ ਅੱਜ ਅਤੇ ਬਾਕੀ 5 ਈ-ਰਿਕਸ਼ੇ ਸੋਮਵਾਰ ਨੂੰ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰੇਕ ਈ-ਰਿਕਸ਼ੇ ਦੀ ਕੀਮਤ ਕਰੀਬ 1 ਲੱਖ 62 ਹਜ਼ਾਰ ਰੁਪਏ ਹੈ ਅਤੇ ਇਸ ਤਰ੍ਹਾਂ ਇਨ੍ਹਾਂ 10 ਈ-ਰਿਕਸ਼ਿਆਂ ਦੀ ਕੁੱਲ ਕੀਮਤ ਲਗਪਗ 16 ਲੱਖ ਬਣਦੀ ਹੈ। ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਲਾਭਪਾਤਰੀਆਂ ਨੂੰ ਇਹ ਸਹੂਲਤ ਵਿਆਜ ਮੁਕਤ ਆਧਾਰ ‘ਤੇ ਦਿੱਤੀ ਜਾ ਰਹੀ ਹੈ। ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਪਹਿਲੇ ਦੋ ਸਾਲ ਕਿਸ਼ਤ ਅਦਾ ਨਹੀਂ ਕਰਨੀ ਪਵੇਗੀ, ਦੋ ਸਾਲ ਪੂਰੇ ਹੋਣ ਤੋਂ ਬਾਅਦ ਕਿਸ਼ਤਾਂ ਦੀ ਅਦਾਇਗੀ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਕਿਸ਼ਤਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਵਿਆਜ ਨਹੀਂ ਲੱਗੇਗਾ। ਇਸ ਮੌਕੇ ਵਾਰਡ ਨੰਬਰ 43 ਤੋਂ ਕੌਂਸਲਰ ਬਲਜਿੰਦਰ ਕੌਰ, ਵਾਰਡ ਨੰਬਰ 45 ਤੋਂ ਕੌਂਸਲਰ ਹਰੀਸ਼ ਕੁਮਾਰ ਗੋਰਖਾ, ਜ਼ਿਲਾ ਪ੍ਰੋਗਰਾਮ ਮੈਨੇਜਰ ਚਾਂਦ ਠਾਕੁਰ, ਡੀ.ਐਫ.ਐਮ ਸੌਰਵ ਮਹਾਜਨ, ਜ਼ਿਲ੍ਹਾ ਅਕਾਊਂਟੈਂਟ ਰਜੇਸ਼ ਕੁਮਾਰ, ਬੀ.ਪੀ.ਐਮ ਮਨਜੀਤ ਸਿੰਘ, ਬੀ.ਪੀ.ਐਮ ਰਜਿੰਦਰ ਕੁਮਾਰ, ਬੀ.ਪੀ.ਐਮ. ਨਿਤੇਸ਼ ਸ਼ਰਮਾ, ਬੀ.ਪੀ.ਐਮ. ਸੁਰਿੰਦਰ ਵਰਮਾ, ਬੀ.ਪੀ.ਐਮ ਰੀਤੂ ਹਾਜ਼ਰ ਸਨ।
ਪਿਛਲੀ ਖ਼ਬਰ ਮਲਟੀਪਰਪਜ਼ ਸਪੋਰਟਸ ਸਟੇਡੀਅਮ ਲਮੀਣੀ ਵਿਖੇ ਪਹਿਲੀ ਰਿਹਰਸਲ ਕਰਵਾਈ * ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤ... ਅਗਲੀ ਖ਼ਬਰ ‘ਕੈਚ ਦ ਰੇਨ’ ਵਰਗੀਆਂ ਯੋਜਨਾਵਾਂ ਸਿਰਫ਼ ਕਾਗਜ਼ਾਂ ਤੱਕ ਸੀਮਤ * ਪਠਾਨਕੋਟ ਦਾ ਭੂਜਲ ਪੱਧਰ ਡਿਗਣਾ ਚਿੰਤਾਜਨਕ-ਅਸ਼ੋਕ ਕੁਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।