09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੜਕਾਂ ’ਤੇ ਦੌੜ ਰਹੇ ਓਵਰਲੋਡ ਵਾਹਨ, ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ

ਤਾਰਾਗੜ੍ਹ, 8 ਅਗਸਤ (ਸੋਹਨ ਲਾਲ)-ਆਏ ਦਿਨ ਸਰਕਾਰਾਂ ਵਲੋਂ ਓਵਰਲੋਡਿੰਗ ਬਾਰੇ ਕਈ ਤਰ੍ਹਾਂ ਤਰਾਂ ਦੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਪਰ ਨੈਸ਼ਨਲ ਹਾਈਵੇ ’ਤੇ ਅਨੇਕਾਂ ਓਵਰਲੋਡਿੰਗ ਗੱਡੀਆਂ ਪੁਲਿਸ ਦੀ ਨੱਕ ਹੇਠ ਚੱਲ ਰਹੀਆਂ ਹਨ l ਇਸ ਕਾਰਨ ਇਨਾਂ ਗੱਡੀਆਂ ਦੇ ਡਰਾਈਵਰ ਆਪਣੀ ਜਾਨ ਦੇ ਨਾਲ ਨਾਲ ਦੂਸਰਿਆਂ ਦੀ ਜਾਨ ਨੂੰ ਵੀ ਜੋਖਮ ਵਿਚ ਪਾ ਰਹੇ ਹਨ l ਜਿਕਰਯੋਗ ਹੈ ਕਿ ਓਵਰਲੋਡਿੰਗ ਵਾਹਨਾਂ ’ਤੇ ਅਜੇ ਤੱਕ ਪਾਬੰਦੀ ਲੱਗੀ ਹੋਈ ਹੈ, ਇਸ ਦੇ ਬਾਵਜੂਦ ਵੀ ਵਾਹਨ ਚਾਲਕ ਇਸ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਓਵਰਲੋਡਿੰਗ ਗੱਡੀਆਂ ਤੇ ਟਰੈਕਟਰ ਟਰਾਲੀਆਂ ਲੈ ਕੇ ਚੱਲ ਰਹੇ ਹਨ l ਦੂਸਰੇ ਪਾਸੇ ਸੰਬੰਧਿਤ ਅਧਿਕਾਰੀ ਇਨਾਂ ਵਾਹਨ ਚਾਲਕਾਂ ਖਿਲਾਫ ਕਾਰਵਾਈ ਕਰਨ ਵਿਚ ਕੋਈ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ l ਜਿਸ ਕਾਰਨ ਵਾਹਨ ਚਾਲਕਾਂ ਦੇ ਹੌਸਲੇ ਬੁਲੰਦ ਹਨ ਅਤੇ ਬੇਖੌਫ ਹੋ ਕੇ ਆਪਣੀਆਂ ਮਨਮਾਨੀਆਂ ਕਰ ਰਹੇ ਹਨ l ਇਸ ਸਬੰਧੀ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਕਿਹਾ ਕਿ ਸੜਕ ਹਾਦਸਿਆਂ ਦੇ ਕਈ ਕਾਰਨ ਹੋ ਸਕਦੇ ਹਨ।

ਅਜੀਤ ਡੈਸਕ 09-08-2026
ਤਾਰਾਗੜ੍ਹ, 8 ਅਗਸਤ (ਸੋਹਨ ਲਾਲ)-ਆਏ ਦਿਨ ਸਰਕਾਰਾਂ ਵਲੋਂ ਓਵਰਲੋਡਿੰਗ ਬਾਰੇ ਕਈ ਤਰ੍ਹਾਂ ਤਰਾਂ ਦੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਪਰ ਨੈਸ਼ਨਲ ਹਾਈਵੇ ’ਤੇ ਅਨੇਕਾਂ ਓਵਰਲੋਡਿੰਗ ਗੱਡੀਆਂ ਪੁਲਿਸ ਦੀ ਨੱਕ ਹੇਠ ਚੱਲ ਰਹੀਆਂ ਹਨ l ਇਸ ਕਾਰਨ ਇਨਾਂ ਗੱਡੀਆਂ ਦੇ ਡਰਾਈਵਰ ਆਪਣੀ ਜਾਨ ਦੇ ਨਾਲ ਨਾਲ ਦੂਸਰਿਆਂ ਦੀ ਜਾਨ ਨੂੰ ਵੀ ਜੋਖਮ ਵਿਚ ਪਾ ਰਹੇ ਹਨ l ਜਿਕਰਯੋਗ ਹੈ ਕਿ ਓਵਰਲੋਡਿੰਗ ਵਾਹਨਾਂ ’ਤੇ ਅਜੇ ਤੱਕ ਪਾਬੰਦੀ ਲੱਗੀ ਹੋਈ ਹੈ, ਇਸ ਦੇ ਬਾਵਜੂਦ ਵੀ ਵਾਹਨ ਚਾਲਕ ਇਸ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਓਵਰਲੋਡਿੰਗ ਗੱਡੀਆਂ ਤੇ ਟਰੈਕਟਰ ਟਰਾਲੀਆਂ ਲੈ ਕੇ ਚੱਲ ਰਹੇ ਹਨ l ਦੂਸਰੇ ਪਾਸੇ ਸੰਬੰਧਿਤ ਅਧਿਕਾਰੀ ਇਨਾਂ ਵਾਹਨ ਚਾਲਕਾਂ ਖਿਲਾਫ ਕਾਰਵਾਈ ਕਰਨ ਵਿਚ ਕੋਈ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ l ਜਿਸ ਕਾਰਨ ਵਾਹਨ ਚਾਲਕਾਂ ਦੇ ਹੌਸਲੇ ਬੁਲੰਦ ਹਨ ਅਤੇ ਬੇਖੌਫ ਹੋ ਕੇ ਆਪਣੀਆਂ ਮਨਮਾਨੀਆਂ ਕਰ ਰਹੇ ਹਨ l ਇਸ ਸਬੰਧੀ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਕਿਹਾ ਕਿ ਸੜਕ ਹਾਦਸਿਆਂ ਦੇ ਕਈ ਕਾਰਨ ਹੋ ਸਕਦੇ ਹਨ। ਪਰ ਸਭ ਤੋਂ ਜਿਆਦਾ ਸੜਕ ਹਾਦਸੇ ਓਵਰ ਲੋਡਿੰਗ ਗੱਡੀਆਂ ਦੁਆਰਾ ਹੀ ਹੁੰਦੇ ਹਨ l ਉਨਾਂ ਕਿਹਾ ਕਿ ਕਈ ਵਾਰ ਦੇਖਣ ਨੂੰ ਆਇਆ ਹੈ ਕਿ ਜਦ ਓਵਰਲੋਡ ਗੱਡੀ ਤੇਜ਼ ਰਫਤਾਰ ਵਿਚ ਖਤਰਨਾਕ ਮੋੜ ਤੋਂ ਮੁੜਦੀ ਹੈ ਤਾਂ ਉਹ ਆਪਣਾ ਸੰਤੁਲਨ ਗਵਾ ਲੈਂਦੀ ਹੈ ਅਤੇ ਹਾਦਸੇ ਹੋਣ ਦੇ ਕਾਰਨ ਵੱਧ ਜਾਂਦੇ ਹਨ l ਇਸ ਲਈ ਗੱਡੀਆਂ ਦੇ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਕਾਨੂੰਨ ਦੇ ਮੁਤਾਬਕ ਲੋਡਿੰਗ ਕਰਨ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ l ਉਨਾਂ ਕਿਹਾ ਕਿ ਓਵਰਲੋਡਿੰਗ ਵਾਹਨਾ ’ਤੇ ਸਿਕੰਜਾ ਕੱਸ ਕੇ ਪੰਜਾਬ ਸਰਕਾਰ ਨੂੰ ਮੋਟਰ ਵਹੀਕਲ ਐਕਟ 2015 ਲਗਾ ਕੇ ਇਸ ਤਰ੍ਹਾਂ ਦੇ ਮੋਟਰ ਗੱਡੀਆਂ ਅਤੇ ਟਰੈਕਟਰ ਟਰਾਲੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ l
ਪਿਛਲੀ ਖ਼ਬਰ ਡਿਪਸ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਥਾਣਾ ਡਵੀਜ਼ਨ ਨੰਬਰ-2 ਦੇ ਮੁਖੀ ਵਜੋਂ ਸੰਭਾਲਿਆ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।