09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

15 ਅਗਸਤ ਦੇ ਮੌਕੇ ਨੂੰ ਲੈ ਕੇ ਸੁਰੱਖਿਆ ਦੇ ਪੱਖੋਂ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਚਲਾਇਆ ਸਰਚ ਅਭਿਆਨ

ਪਠਾਨਕੋਟ, 8 ਅਗਸਤ (ਵਿਨੋਦ)-ਆਜ਼ਾਦੀ ਦਿਵਸ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਪੁਲਿਸ ਤੇ ਆਰ. ਪੀ.

ਅਜੀਤ ਡੈਸਕ 09-08-2026
ਪਠਾਨਕੋਟ, 8 ਅਗਸਤ (ਵਿਨੋਦ)-ਆਜ਼ਾਦੀ ਦਿਵਸ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਪੁਲਿਸ ਤੇ ਆਰ.ਪੀ.ਐਫ. ਵਲੋਂ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ । ਸਟੇਸ਼ਨ ਦੇ ਹਰ ਕੋਨੇ ’ਚ ਸ਼ੱਕੀ ਵਿਅਕਤੀਆਂ ਤੇ ਸਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ । ਯਾਤਰੀਆਂ ਦੇ ਬੈਗ, ਪਲੇਟਫਾਰਮ, ਟ੍ਰੇਨਾਂ ਯਾਰਡ ਏਰੀਆ, ਪਾਰਸਲ ਏਰੀਆ, ਕਾਰ ਪਾਰਕਿੰਗ ਤੇ ਮੋਟਰਸਾਈਕਲ ਸਟੈਂਡ ਆਦਿ ਸੰਵੇਦਨਸ਼ੀਲ ਸਥਾਨਾਂ ’ਤੇ ਵੀ ਖਾਸ ਤੌਰ ’ਤੇ ਤਲਾਸ਼ੀ ਲਈ ਗਈ । ਇਸ ਮੌਕੇ ਸੁਖਵਿੰਦਰ ਸਿੰਘ ਸਰਾਂ, ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਪਠਾਨਕੋਟ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਵਧਾਈ ਗਈ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ । ਪੂਰੇ ਰੇਲਵੇ ਏਰੀਆ ਪੰਜਾਬ ਤੇ ਦੇਸ਼ ਭਰ ਵਿਚ ਇਸ ਤਰ੍ਹਾਂ ਦੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਤਾਂ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ । ਪੁਲਿਸ ਨੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸਮਾਨ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ।
ਪਿਛਲੀ ਖ਼ਬਰ ਸ੍ਰੀ ਸਾਈਂ ਕਾਲਜ ਦੇ ਬੀ.ਐੱਡ. ਚੌਥੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਇਕ ਮਹੀਨੇ ਪਹਿਲਾਂ ਬਣੀਆਂ ਕੰਕਰੀਟ ਦੀਆਂ ਸੜਕਾਂ ਦੀਆਂ ਸਲੈਬਾਂ ਤੇ ਡੰਗੇ ਟੁੱਟੇ * ਉਸਾਰੀ ਦੀ ਗੁਣਵੱਤਾ ’ਤੇ ਉੱਠੇ ਗੰਭੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।