12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਕਾਬਪੋਸ਼ਾਂ ਨੇ ਪਾਦਰੀ ਤੋਂ ਬਾਈਬਲ ਵਾਲਾ ਬੈਗ ਖੋਹਿਆ, ਮਾਮਲਾ ਦਰਜ

ਬਟਾਲਾ, 11 ਅਗਸਤ (ਰਾਕੇਸ਼ ਰੇਖੀ)-ਥਾਣਾ ਕਿਲ੍ਹਾ ਲਾਲ ਸਿੰਘ ਦੇ ਏ. ਐਸ.

ਅਜੀਤ ਡੈਸਕ 12-08-2026
ਬਟਾਲਾ, 11 ਅਗਸਤ (ਰਾਕੇਸ਼ ਰੇਖੀ)-ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਈਸਾ ਨਗਰ ਧਰਮਕੋਟ ਦੇ ਰਹਿਣ ਵਾਲੇ ਜੀਤ ਮਸੀਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਚਰਚ ਦਾ ਪਾਦਰੀ ਹੈ, ਸੋਮਵਾਰ ਦੇਰ ਸ਼ਾਮ ਕਰੀਬ 7:30 ਵਜੇ ਉਹ ਆਪਣੇ ਪਲੈਟੀਨਾ ਮੋਟਰਸਾਇਕਲ ਰਾਹੀਂ ਈਸਾ ਨਗਰ ਧਰਮਕੋਟ ਬੱਗਾ ਆ ਰਿਹਾ ਸੀ ਜਦੋਂ ਉਹ ਪਿੰਡ ਬੁਰਜ ਅਰਾਈਆਂ ਪਹੁੰਚਿਆ ਤਾਂ ਮੋਟਰਸਾਇਕਲ ਸਵਾਰ ਨਕਾਬਪੋਸ਼ਾਂ ਨੇ ਉਸ ਨੂੰ ਰੋਕਿਆਂ ਤੇ ਦਾਤਰ ਮਾਰਨ ਦੀ ਧਮਕੀ ਦਿੱਤੀ ਤੇ ਉਸਦਾ ਬੈਗ ਖੋਹ ਕੇ ਫਰਾਰ ਹੋ ਗਏ। ਬੈਗ ਵਿਚ ਉਸਦੀ ਬਾਈਬਲ, ਕੀਮਤੀ ਫੋਨ ਤੇ 4 ਹਜ਼ਾਰ ਰੁਪਏ ਸਨ। ਪੁਲਿਸ ਨੇ ਬਿਆਨ ਦੇ ਆਧਾਰ ’ਤੇ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਲਾਲੀ ਨੂੰ ਨਗਰ ਕੌਂਸਲ ਦੇ ਪ੍ਰਧਾਨ ਬਣਨ ’ਤੇ ਇਸਾਈ ਭਾਈਚਾਰੇ ਵਲੋਂ ਵਧਾਈ ਅਗਲੀ ਖ਼ਬਰ ਜਲਾਲੀਆ ਤੇ ਉੱਜ ਦਰਿਆ ’ਚ ਮੁੜ ਹੜ੍ਹ ਵਰਗੀ ਸਥਿਤੀ, ਬਮਿਆਲ-ਪਠਾਨਕੋਟ ਤੇ ਦੀਨਾਨਗਰ ਮਾਰਗ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।