20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੰਤ ਸੇਵਕ ਹਸਪਤਾਲ ਫ਼ਤਹਿਗੜ੍ਹ ਚੂੜੀਆਂ ’ਚ ਮਿਲ ਰਹੀਆਂ ਨੇ ਉੱਚ-ਪੱਧਰੀ ਸਿਹਤ ਸਹੂਲਤਾਂ

ਫ਼ਤਹਿਗੜ੍ਹ ਚੂੜੀਆਂ, 17 ਅਗਸਤ (ਐੱਮ. ਐੱਸ.

ਮੈਨੇਜਿੰਗ ਡਾਇਰੈਕਟਰ ਰਾਜਬੀਰ ਸਿੰਘ ਗਿੱਲ ਸੰਤ ਸੇਵਕ ਹਸਪਤਾਲ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ : ਐੱਮ.ਐੱਸ. ਫੁੱਲ 18-08-2026
ਫ਼ਤਹਿਗੜ੍ਹ ਚੂੜੀਆਂ, 17 ਅਗਸਤ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਦੇ ਸੋਨੀ ਪੈਲੇਸ ਸੰਗਤਪੁਰਾ ਰੋਡ ਦੇ ਸਾਹਮਣੇ ਸਥਿਤ ਸੰਤ ਸੇਵਕ ਹਸਪਤਾਲ ਇਲਾਕੇ ਦੇ ਲੋਕਾਂ ਲਈ ਮੈਡੀਕਲ ਸੇਵਾਵਾਂ ਲਈ ਪ੍ਰਮੁੱਖ ਤੇ ਭਰੋਸੇਯੋਗ ਹਸਪਤਾਲ ਬਣ ਚੁੱਕਾ ਹੈ। ਹਸਪਤਾਲ ’ਚ ਵੱਖ-ਵੱਖ ਬਿਮਾਰੀਆਂ ਦੇ ਨਾਮਵਰ ਤੇ ਤਜਰਬੇਕਾਰ ਮਾਹਿਰ ਡਾਕਟਰ ਸੇਵਾਵਾਂ ਨਿਭਾਅ ਰਹੇ ਹਨ। ਇਸ ਸਬੰਧੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਰਾਜਬੀਰ ਸਿੰਘ ਗਿੱਲ ਤੇ ਹਰਵਿੰਦਰ ਕੌਰ ਗਿੱਲ ਨੇ ਕਿਹਾ ਕਿ ਹਸਪਤਾਲ ’ਚ ਆਪ੍ਰੇਸ਼ਨ ਬਹੁਤ ਘੱਟ ਰੇਟਾਂ ’ਤੇ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਹੱਡੀਆਂ ਦੇ ਮਾਹਿਰ ਡਾ. ਪਰਮਜੀਤ ਸਿੰਘ ਹਰ ਮੰਗਲਵਾਰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਦੇ ਹਨ। ਇਸਤਰੀ ਰੋਗਾਂ ਦੇ ਇਲਾਜ ਲਈ ਡਾ. ਪ੍ਰਗਿਆ ਖਾਨੁਜਾ ਹਰ ਰੋਜ਼ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲ ਵਿਚ ਮੌਜ਼ੂਦ ਹੁੰਦੇ ਹਨ। ਇਸਤਰੀ ਰੋਗਾਂ ਤੇ ਬਾਂਝਪਣ ਦੇ ਇਲਾਜ ਲਈ ਵਿਸ਼ੇਸ਼ ਤੌਰ ’ਤੇ ਡਾ. ਸ਼ਿਵਤੀ ਮਿੱਤਲ ਹਰ ਮੰਗਲਵਾਰ 11:00 ਤੋਂ 2:00 ਵਜੇ ਤੱਕ ਆਪਣੀ ਸੇਵਾ ਦਿੰਦੇ ਹਨ। ਉਹ ਗਰਭਧਾਰਨ ਵਿਚ ਮੁਸ਼ਕਲ, ਵਾਰ-ਵਾਰ ਗਰਭ ਡਿੱਗਣਾ, ਮਾਹਵਾਰੀ ਦੀਆਂ ਸਮੱਸਿਆਵਾਂ ਤੇ ਬੇ-ਔਲਾਦ ਹੋਣ ਸਬੰਧੀ ਹਰ ਸਮੱਸਿਆ ਦਾ ਸਹੀ ਇਲਾਜ ਕਰਦੇ ਹਨ। ਨਿਸੰਤਾਨ ਜੋੜਿਆਂ ਦੀ ਸਹੂਲਤ ਲਈ ਹਸਪਤਾਲ ਵਿਖੇ ਆਈ.ਵੀ.ਐੱਫ. ਸੈਂਟਰ ਵੀ ਸਫ਼ਲਤਾਪੂਰਵਕ ਉਪਲਬਧ ਹੈ। ਮਰੀਜ਼ਾਂ ਦੀ ਸਰਜਰੀ ਤੇ ਐਮਰਜੈਂਸੀ ਸੇਵਾਵਾਂ ਲਈ ਹਸਪਤਾਲ ’ਚ ਖਾਸ ਪ੍ਰਬੰਧ ਕੀਤੇ ਗਏ ਹਨ। ਜਨਰਲ ਸਰਜਨ ਡਾ. ਰਾਜਬੀਰ ਸਿੰਘ ਬਾਜਵਾ ਵਲੋਂ ਬੱਚਦਾਨੀ, ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਗਦੂਦਾਂ ਸਮੇਤ ਹਰ ਤਰ੍ਹਾਂ ਦੇ ਛੋਟੇ-ਵੱਡੇ ਤੇ ਦੂਰਬੀਨ ਰਾਹੀਂ ਚੀਰ-ਰਹਿਤ ਅਪ੍ਰੇਸ਼ਨ ਵੀ ਕੀਤੇ ਜਾਂਦੇ ਹਨ।
ਪਿਛਲੀ ਖ਼ਬਰ ਲਕਸ਼ਮੀ ਦੇਵੀ ਸਾਹਨੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੀਆਂ ਅੱਵਲ ਰਹੀਆਂ ਵਿਦਿਆਰਥਣਾਂ ਗੁਰੂ ਨਾਨਕ ਕਾਲਜ ਬਟਾਲਾ ਦੇ ਐਮ.ਏ. ਦੂਜੇ ਸਮੈਸਟਰ ਦਾ ਨਤੀਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।