20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜੀ.ਟੀ.ਬੀ.ਆਈ. ਸਕੂਲ ਨੇ ਆਜ਼ਾਦੀ ਦਿਵਸ ’ਤੇ ਬਣਾਏ 2 ਵਿਸ਼ਵ ਰਿਕਾਰਡ

ਧਾਰੀਵਾਲ, 17 ਅਗਸਤ (ਸਵਰਨ ਸਿੰਘ)-ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ, ਕਲਿਆਣਪੁਰ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਹ ਸਮਾਗਮ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਪਿ੍ਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਤੇ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵਿਖੇ ‘ਆਜ਼ਾਦੀ ਦਿਹਾੜ੍ਹਾ’ ਸਮਾਗਮ ਮੌਕੇ ਪ੍ਰਾਪਤ ਰਿਕਾਰਡ ਪੇਸ਼ ਕਰਦੇ ਹੋਏ। ਅਜੀਤ ਤਸਵੀਰ 18-08-2026
ਧਾਰੀਵਾਲ, 17 ਅਗਸਤ (ਸਵਰਨ ਸਿੰਘ)-ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ, ਕਲਿਆਣਪੁਰ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਹ ਸਮਾਗਮ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਪਿ੍ਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਤੇ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਸੰਬੰਧੀ ਪਿ੍ੰ. ਸੈਮੂਅਲ ਦਾਸ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਇਸ ਖ਼ਾਸ ਮੌਕੇ ’ਤੇ ਸਕੂਲ ਦੇ ਵਿਦਿਆਰਥੀਆਂ ਵਲੋਂ 2 ਸ਼ਾਨਦਾਰ ਵਰਲਡ ਰਿਕਾਰਡ ਬਣਾਏ ਗਏ। ਪਹਿਲਾ ਰਿਕਾਰਡ 1000 ਤੋਂ ਵੱਧ ਵਿਦਿਆਰਥੀਆਂ ਵਲੋਂ ਸਿੱਖ ਐਨਥਮ ‘ਦੇਹ ਸ਼ਿਵਾ ਬਰ ਮੋਹਿ ਇਹੈ…’ ਸ਼ਬਦ ਨੂੰ ਸਮੂਹਿਕ ਤੌਰ ’ਤੇ ਗਾ ਕੇ ਬਣਾਇਆ ਗਿਆ ਤੇ ਦੂਸਰਾ ਰਿਕਾਰਡ ਇਕੋ ਸਮੇਂ 1000 ਤੋਂ ਵੱਧ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ‘ਤੇ ਵਿਸ਼ਾਲ ਡਾਂਸ ਪ੍ਰਦਰਸ਼ਨ ਕਰਕੇ ਕਾਇਮ ਕੀਤਾ ਗਿਆ। ਇਹ ਸਾਰੇ ਰਿਕਾਰਡ ‘ਅਮੇਜਿੰਗ ਵਰਲਡ ਰਿਕਾਰਡਸ’ ਸੰਸਥਾ, ਚੰਡੀਗੜ੍ਹ ਦੇ ਸਹਿਯੋਗ ਨਾਲ ਬਣਾਏ ਗਏ। ਇਸ ਮੌਕੇ ਸੰਸਥਾ ਦੀ ਸੀ.ਈ . ਓ. ਸ੍ਰੀਮਤੀ ਜਸਵਿੰਦਰ ਕੌਰ ਅਤੇ ਆਥੋਰਾਈਜਡ ਇਵੈਂਟ ਮੈਨੇਜਰ ਰਵੀ ਸੰਗਵਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਹੀ ਇਹ ਰਿਕਾਰਡ ਦਰਜ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿਚ ‘ਅਮੇਜਿੰਗ ਵਰਲਡ ਰਿਕਾਰਡਸ’ ਸੰਸਥਾ ਦੇ ਅਧਿਕਾਰੀਆਂ ਵਲੋਂ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਸ: ਪਿ੍ਤਪਾਲ ਸਿੰਘ ਨੂੰ ਵਰਲਡ ਰਿਕਾਰਡ ਕਾਇਮ ਕਰਨ ਦਾ ਸਰਟੀਫਿਕੇਟ ਅਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਵਲੋਂ ਆਏ ਹੋਏ ਮਹਿਮਾਨ ਅਧਿਕਾਰੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪਿ੍ੰਸੀਪਲ ਸ੍ਰੀ ਸੈਮੂਅਲ ਦਾਸ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਇਆ। ਡਾਇਰੈਕਟਰ ਐਡਵੋਕੇਟ ਪਿ੍ਤਪਾਲ ਸਿੰਘ ਅਤੇ ਡਾ. ਕਿ੍ਰਤਇੰਦਰਪਾਲ ਕੌਰ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਾਲਾਘਾ ਕੀਤੀ ਗਈ। ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ਦੇ ਕੌਂਸਲਰ ਤੇ ਅਕਾਲੀ ਆਗੂ ਮਿੰਟਾ ਰੰਧਾਵਾ ਨੇ ਮਿਸਾਲ ਕੀਤੀ ਕਾਇਮ ਆਲੀਸ਼ਾਨ ਕਾਲੋਨੀ ਦੇ ਵਿਕਾਸ ਲਈ ਆਪ... ਅਗਲੀ ਖ਼ਬਰ ਰਣਧੀਰ ਸਿੰਘ ਭਲੇਰ ਸੇਵਾ ਮੁਕਤ ਲਾਇਨਮੈਨ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।