ਫਰੀਡਮ ਫਾਈਟਰ ਸਮਾਰਕ ਲਾਧੂਪੁਰ ਵਿਖੇ ਤਿਰੰਗਾ ਲਹਿਰਾਇਆ
ਕਾਹਨੂੰਵਾਨ, 17 ਅਗਸਤ (ਨਿਸ਼ਾਨ ਸਿੰਘ ਚਾਹਲ)-ਪ੍ਰਸਿੱਧ ਆਜ਼ਾਦੀ ਘੁਲਾਟੀਏ ਬਾਪੂ ਗੁਰਚਰਨ ਸਿੰਘ ਦੀ ਯਾਦ ’ਚ ਪਿੰਡ ਲਾਧੂਪੁਰ ਵਿਖੇ ਬਣੇ ਫਰੀਡਮ ਫਾਈਟਰ ਸ਼ਹੀਦੀ ਸਮਾਰਕ ਵਿਖੇ ਇਲਾਕੇ ਦੇ ਵਸਨੀਕਾਂ ਤੇ ਸੁਤੰਤਰਤਾ ਸੈਨਾਨੀ ਪਰਿਵਾਰਾਂ ਵਲੋਂ ਦੇਸ਼ ਦੀ ਆਜ਼ਾਦੀ ਦਾ 80ਵਾਂ ਆਜ਼ਾਦੀ ਦਿਹਾੜਾ ਸ: ਖਜੂਰ ਸਿੰਘ ਦੀ ਅਗਵਾਈ ਹੇਠ ਮਨਾਇਆ। ਇਸ ਮੌਕੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਆਜ਼ਾਦੀ ਘਲਾਟੀਏ ਬਾਪੂ ਗੁਰਚਰਨ ਸਿੰਘ ਵਲੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਗਏ ਮਹੱਤਵਪੂਰਨ ਯੋਗਦਾਨ ਤੇ ਆਜ਼ਾਦੀ ਤੋਂ ਬਾਅਦ ਵੀਂ ਉਨ੍ਹਾਂ ਦੀਆਂ ਦੇਸ਼-ਕੌਮ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ।
ਅਜੀਤ ਡੈਸਕ
18-08-2026