20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਾਰ ਚਾਲਕ ਸਕੂਟੀ ਸਵਾਰ ਪਰਿਵਾਰ ਨੂੰ ਜ਼ਖ਼ਮੀ ਕਰਕੇ ਮੌਕੇ ਤੋਂ ਫਰਾਰ

ਬਟਾਲਾ, 18 ਅਗਸਤ (ਰਾਕੇਸ਼ ਰੇਖੀ)- ਸੜਕ ਸੁਰੱਖਿਆ ਫੋਰਸ ਦੇ ਏ. ਐਸ.

ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਐਸ.ਐਸ.ਐਸ. ਦੇ ਕਰਮਚਾਰੀ। ਤਸਵੀਰ: ਜਤਿੰਦਰ ਕੱਦ 19-08-2026
ਬਟਾਲਾ, 18 ਅਗਸਤ (ਰਾਕੇਸ਼ ਰੇਖੀ)- ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਫੋਰਸ ਦੀ ਟੀਮ ਜਿਸ ਵਿਚ ਕਾਂਸਟੇਬਲ ਵਿਕਾਸ ਬਨੋਤਰਾ ਤੇ ਗੁਰਲੀਨ ਕੌਰ ਹਾਈ ਵੇ ’ਤੇ ਆਪਣੀ ਡਿਊਟੀ ’ਤੇ ਤਾਇਨਾਤ ਸਨ। ਇਕ ਰਾਹਗੀਰ ਨੇ ਇਸ ਹਾਦਸੇ ਦੀ ਸੂਚਨਾ ਟੀਮ ਨੂੰ ਦਿੱਤੀ, ਜਿਸ ’ਤੇ ਟੀਮ ਤਰੁੰਤ ਮੌਕੇ ’ਤੇ ਪਹੁੰਚ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੈਰੋਨੰਗਲ ਦੇ ਇਕ ਪਰਿਵਾਰ ਦੇ ਚਾਰ ਜੀਆਂ ਜਿਨ੍ਹਾ ਵਿਚ ਰਣਜੀਤ ਕੌਰ ਪਤਨੀ ਬਲਜੀਤ ਸਿੰਘ, ਗੁਰਪ੍ਰੀਤ ਕੌਰ ਪਤਨੀ ਮਾਨ ਸਿੰਘ, ਬੱਚਾ 5 ਸਾਲ ਦਾ ਹੁਸਨਦੀਪ ਸਿੰਘ ਤੇ 6 ਸਾਲ ਦੀ ਜਸਮੀਤ ਕੌਰ ਸ਼ਾਮਲ ਸਨ। ਸਕੂਟੀ ਰਾਹੀਂ ਜਾ ਰਹੇ ਸਨ। ਇਕ ਸਵਿਫਟ ਕਾਰ ਸਵਾਰ ਦੀ ਲਾਪਰਵਾਹੀ ਕਰਦਿਆਂ ਸਕੂਟੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਸਕੂਟੀ ਸਵਾਰ ਜਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ । ਜਖ਼ਮੀਆਂ ਨੂੰ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ।
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਸੀਨੀ. ਸੈਕੰ. ਸਕੂਲ ਗਾਹਲੜੀ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਦੇ ਭਗਵਾਨ ਸ੍ਰੀ ਰਾਮ ਨੂੰ ਸਮਰਪਿਤ ਗੇਟ ਬਣਾਉਣ ਲਈ ਮੰਗ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।