23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੁਰੂ ਹਰਿ ਰਾਇ ਇੰਟੈਲੀਜੈਂਟ ਟਰੇਯਰ ਸਕੂਲ ਪੰਜਗਰਾਈਆਂ ਵਿਚ ਤੀਆਂ ਦਾ ਤਿਉਹਾਰ ਮਨਾਇਆ

ਊਧਨਵਾਲ, 19 ਅਗਸਤ (ਪਰਗਟ ਸਿੰਘ)-ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਂਦੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਹਰਿ ਰਾਇ ਇੰਟੈਲੀਜੈਂਟ ਟਰੇਯਰ ਸਕੂਲ ਪੰਜਗਰਾਈਆਂ ਦੇ ਵਿਹੜੇ ’ਚ ਵਿਦਿਆਰਥਣਾਂ ਤੇ ਸਮੂਹ ਸਟਾਫ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ’ਚ ਗਿੱਧਾ, ਭੰਗੜਾ, ਬੋਲੀਆਂ, ਲੋਕ ਗੀਤ, ਅਮੀਰ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।

ਅਜੀਤ ਡੈਸਕ 20-08-2026
ਊਧਨਵਾਲ, 19 ਅਗਸਤ (ਪਰਗਟ ਸਿੰਘ)-ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਂਦੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਹਰਿ ਰਾਇ ਇੰਟੈਲੀਜੈਂਟ ਟਰੇਯਰ ਸਕੂਲ ਪੰਜਗਰਾਈਆਂ ਦੇ ਵਿਹੜੇ ’ਚ ਵਿਦਿਆਰਥਣਾਂ ਤੇ ਸਮੂਹ ਸਟਾਫ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ’ਚ ਗਿੱਧਾ, ਭੰਗੜਾ, ਬੋਲੀਆਂ, ਲੋਕ ਗੀਤ, ਅਮੀਰ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਚੇਅਰਪਰਸਨ ਅਮਨਦੀਪ ਕੌਰ ਬਾਜਵਾ ਤੇ ਪ੍ਰਿੰਸੀਪਲ ਗੁਰਦੀਸ਼ ਕੌਰ ਨੇ ਇਨ੍ਹਾਂ ਸਾਰਿਆਂ ਨਾਲ ਤੀਆਂ ਦੇ ਤਿਉਹਾਰ ਦੀ ਖੁਸ਼ੀ ਰਲ ਕੇ ਸਾਂਝੀ ਕੀਤੀ। ਚੇਅਰਪਰਸਨ ਅਮਨਦੀਪ ਕੌਰ ਬਾਜਵਾ ਨੇ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਇਸ ਨੂੰ ਸਾਂਭਣ ਦੀ ਜ਼ਿੰਮੇਵਾਰੀ ਹੁਣ ਸਾਡੀ ਹੈ। ਇਸ ਮੌਕੇ ਚੇਅਰਪਰਸਨ ਅਮਨਦੀਪ ਕੌਰ ਬਾਜਵਾ, ਪ੍ਰਿੰਸੀਪਲ ਗੁਰਦੀਸ਼ ਕੌਰ, ਡੌਲੀ ਵਰਮਾ, ਅੰਜੂ ਵਰਮਾ, ਅੰਤਰਪ੍ਰੀਤ ਕੌਰ, ਮਨਜੀਤ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਵੀਰ ਕੌਰ, ਪ੍ਰਭਦੀਪ ਕੌਰ, ਰੁਪਿੰਦਰ ਕੌਰ, ਜਤਿੰਦਰ ਕੌਰ, ਨਵਜੀਤ ਕੌਰ, ਹਰਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਮੀਨੂ, ਜਸਵੰਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਮਨਾਏ ਦੇਸ਼-ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ... ਅਗਲੀ ਖ਼ਬਰ ਸ਼ੈਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਣਨ ’ਤੇ ਹਰੂਵਾਲ ਦਾ ਵਿਧਾਇਕ ਰੰਧਾਵਾ ਤੇ ਕਲਾਨੌਰ ਦੇ ਸਰਪੰਚਾਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।