20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਾ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 19 ਅਗਸਤ (ਸੰਧੂ)-ਸ੍ਰੀਮਤੀ ਰਮਾ ਚੋਪੜਾ ਐਸ. ਡੀ.

ਅਜੀਤ ਡੈਸਕ 20-08-2026
ਪਠਾਨਕੋਟ, 19 ਅਗਸਤ (ਸੰਧੂ)-ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਾ ਦੀਆਂ ਬੀ.ਐਸ.ਸੀ. ਆਈ.ਟੀ. ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰੀਖਿਆ ਨਤੀਜਾ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ । ਰੀਆ ਕੋਹਲ ਨੇ 7.64 ਐਸ.ਜੀ.ਪੀ.ਏ. ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਜ਼ਿਲ੍ਹੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ । ਕ੍ਰਿਤਿਕਾ ਨੇ 7.55 ਐਸ.ਜੀ.ਪੀ.ਏ. ਨਾਲ ਦੂਜਾ ਅਤੇ ਸਿਮਰਨ ਨੇ 7.41 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ: ਪ੍ਰਿਯੰਕਾ ਚੁੱਘ ਨੇ ਰੀਆ ਕੋਹਲ, ਕ੍ਰਿਤਿਕਾ ਅਤੇ ਸਿਮਰਨ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਨਿਰੰਤਰ ਮਾਰਗ ਦਰਸ਼ਨ ਸਦਕਾ ਇਹ ਸਫਲਤਾ ਹਾਸਲ ਹੋਈ ਹੈ । ਉਨ੍ਹਾਂ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ।
ਪਿਛਲੀ ਖ਼ਬਰ ਲਾਇਨ ਸਤੀਸ਼ ਮਹਿੰਦਰੂ ਦੇ ਜਨਮ ਦਿਨ ਮੌਕੇ ਵਿਸ਼ਾਲ ਮੈਡੀਕਲ ਕੈਂਪ, 400 ਦੇ ਕਰੀਬ ਲੋਕਾਂ ਦੀ ਜਾਂਚ ਅਗਲੀ ਖ਼ਬਰ ਹੈਰੋਇਨ ਤਸਕਰੀ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।