20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਜਪਾ ਦੀਆਂ ਕੌਮੀ ਜ਼ਿੰਮੇਵਾਰੀਆਂ ਨਾਲ ਪੰਜਾਬ ਦੀ ਆਵਾਜ਼ ਹੋਵੇਗੀ ਹੋਰ ਮਜ਼ਬੂਤ-ਐਡਵੋਕੇਟ ਮੀਨਾ ਤਰਨਾਚ

ਪਠਾਨਕੋਟ, 19 ਅਗਸਤ (ਸੰਧੂ)-ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵਲੋਂ ਬੀ. ਐਲ.

ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨਾਲ ਪੰਜਾਬ ਭਾਜਪਾ ਸਕੱਤਰ ਐਡਵੋਕੇਟ ਮੀਨਾ ਤਰਨਾਚ । ਅਜੀਤ ਤਸਵੀਰ 20-08-2026
ਪਠਾਨਕੋਟ, 19 ਅਗਸਤ (ਸੰਧੂ)-ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵਲੋਂ ਬੀ.ਐਲ. ਸੰਤੋਸ਼ ਨੂੰ ਮੁੜ ਕੌਮੀ ਜਨਰਲ ਸਕੱਤਰ (ਸੰਗਠਨ), ਤਰੁਣ ਚੁੱਘ ਨੂੰ ਕੌਮੀ ਦਫ਼ਤਰ ਇੰਚਾਰਜ, ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਅਤੇ ਸੁਦਾਨ ਸਿੰਘ ਨੂੰ ਕੌਮੀ ਸਹਿ-ਸੰਗਠਨ ਮੰਤਰੀ ਦੀ ਜ਼ਿੰਮੇਵਾਰੀ ਦਿੱਤੇ ਜਾਣ ਦਾ ਪੰਜਾਬ ਭਾਜਪਾ ਸਕੱਤਰ ਐਡਵੋਕੇਟ ਮੀਨਾ ਤਰਨਾਚ ਨੇ ਸਵਾਗਤ ਕਰਦਿਆਂ ਆਗੂਆਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਕਿਹਾ ਕਿ ਤਜ਼ਰਬੇਕਾਰ ਤੇ ਸਮਰਪਿਤ ਆਗੂਆਂ ਨੂੰ ਕੌਮੀ ਪੱਧਰ ’ਤੇ ਅਹਿਮ ਜ਼ਿੰਮੇਵਾਰੀਆਂ ਮਿਲਣਾ ਪੰਜਾਬ ਲਈ ਵੀ ਸਕਾਰਾਤਮਿਕ ਸੰਕੇਤ ਹੈ । ਇਨ੍ਹਾਂ ਆਗੂਆਂ ਦੇ ਤਜਰਬੇ ਨਾਲ ਪੰਜਾਬ ਨਾਲ ਸਬੰਧਿਤ ਮੁੱਦਿਆਂ ਨੂੰ ਕੌਮੀ ਪੱਧਰ ’ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇਗਾ । ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨਵੀਆਂ ਜ਼ਿੰਮੇਵਾਰੀਆਂ ਨਾਲ ਭਾਜਪਾ ਸੰਗਠਨ ਹੋਰ ਮਜ਼ਬੂਤ ਹੋਵੇਗਾ ਤੇ ਪੰਜਾਬ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਕੌਮੀ ਮੰਚ ’ਤੇ ਉਚਿਤ ਤਰਜ਼ੀਹ ਮਿਲੇਗੀ ।
ਪਿਛਲੀ ਖ਼ਬਰ ਲਾਇਨ ਪੀ.ਡੀ.ਜੀ. ਸਤੀਸ਼ ਮਹਿੰਦਰੂ ਦਾ ਜਨਮ ਦਿਨ ਸੇਵਾ ਕਾਰਜਾਂ ਨਾਲ ਮਨਾਇਆ ਅਗਲੀ ਖ਼ਬਰ -­ਜਲਸਾ ’ਚ ਤੀਜ ਮੁਕਾਬਲਾ- ਦੀਪਤੀ ਚਾਵਲਾ ਬਣੀ ‘ਮਿਸਿਜ਼ ਤੀਜ-2026’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।