23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀ ਸਰਕਾਰੀ ਯੂਨੀਵਰਸਿਟੀਆਂ ’ਚ ਹੀ ਲੈਣ ਦਾਖ਼ਲੇ : ਗੈਵੀ ਕਲੇਰ ਕਿਹਾ, ਵਿਦਿਆਰਥੀਆਂ ਨੂੰ ਨਿੱਜੀ ਕਾਲਜਾਂ ’ਚ ਦਾ ਖ਼ ਲੇ ਦਿਵਾਉਣ ਵਾਲੇ ਏਜੰਟਾਂ ਤੋਂ ਬਚਣ ਦੀ ਲੋੜ

ਬਟਾਲਾ, 22 ਅਗਸਤ (ਸਤਿੰਦਰ ਸਿੰਘ)-ਜਿਨ੍ਹਾਂ ਵਿਦਿਆਰਥੀਆਂ ਨੇ 2024, 2025 ਜਾਂ 2026 ਵਿਚ ਬਾਰਵੀਂ ਪਾਸ ਕੀਤੀ ਹੈ ਅਤੇ ਉਹ ਸਿਰਫ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਕੈਨੇਡਾ ਦਾ ਅਗਲਾ ਇਨਟੇਕ ਇਕ ਬੇਹੱਦ ਖੂਬਸੁਰਤ ਮੌਕਾ ਬਣ ਸਕਦਾ ਹੈ। ਉਹ ਕੈਨੇਡਾ ਜਾ ਕੇ ਜਿੱਥੇ ਆਪਣੀ ਪੜਾਈ ਪੂਰੀ ਕਰ ਸਕਦੇ ਹਨ, ਉਥੇ ਨਾਲ ਹੀ ਆਪਣਾ ਭਵਿੱਖ ਵੀ ਬਣਾ ਸਕਦੇ ਹਨ।

ਵੀਜ਼ਾ ਮਾਹਿਰ ਗੈਵੀ ਕਲੇਰ 23-08-2026
ਬਟਾਲਾ, 22 ਅਗਸਤ (ਸਤਿੰਦਰ ਸਿੰਘ)-ਜਿਨ੍ਹਾਂ ਵਿਦਿਆਰਥੀਆਂ ਨੇ 2024, 2025 ਜਾਂ 2026 ਵਿਚ ਬਾਰਵੀਂ ਪਾਸ ਕੀਤੀ ਹੈ ਅਤੇ ਉਹ ਸਿਰਫ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਕੈਨੇਡਾ ਦਾ ਅਗਲਾ ਇਨਟੇਕ ਇਕ ਬੇਹੱਦ ਖੂਬਸੁਰਤ ਮੌਕਾ ਬਣ ਸਕਦਾ ਹੈ। ਉਹ ਕੈਨੇਡਾ ਜਾ ਕੇ ਜਿੱਥੇ ਆਪਣੀ ਪੜਾਈ ਪੂਰੀ ਕਰ ਸਕਦੇ ਹਨ, ਉਥੇ ਨਾਲ ਹੀ ਆਪਣਾ ਭਵਿੱਖ ਵੀ ਬਣਾ ਸਕਦੇ ਹਨ। ਇਹ ਜਾਣਕਾਰੀ ਸਟੱਡੀ ਵੀਜੇ ਨੂੰ ਲੈ ਕੇ ਸਭ ਤੋਂ ਨਾਮਵਰ ਤੇ ਭਰੋਸੇਮੰਦ ਵੀਜਾ ਸਲਾਹਕਾਰ ਗੈਵੀ ਕਲੇਰ ਨੇ ਦਿੱਤੀ। ਗੈਵੀ ਕਲੇਰ ਨੇ ਕਿਹਾ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਹਮੇਸ਼ਾ ਹੀ ਕੈਨੇਡਾ ਰਿਹਾ ਹੈ, ਕਿਉਂਕਿ ਹਰ ਪੰਜਾਬੀ ਦੇ ਜਿਆਦਾਤਰ ਰਿਸ਼ਤੇਦਾਰ ਅਤੇ ਕਰੀਬੀ ਕੈਨੇਡਾ ਵਿਚ ਰਹਿੰਦੇ ਹਨ। ਇਸ ਲਈ ਪੰਜਾਬ ਦੇ ਨੌਜਵਾਨ ਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਕਿਉਂਕਿ ਕੈਨੇਡਾ ਦਾ ਮਾਹੌਲ ਪੰਜਾਬ ਵਰਗਾ ਹੀ ਹੈ, ਜਿਨ੍ਹਾਂ ਵਿਦਿਆਰਥੀਆਂ ਨੇ ਬਾਰਵੀਂ ਪਾਸ ਕੀਤੀ ਹੋਈ ਹੈ। ਭਾਵੇਂ ਉਨ੍ਹਾਂ ਦੀ ਪੜਾਈ ਵਿਚ ਗੈਪ ਹੈ ਜਾਂ ਫਿਰ ਪਹਿਲਾ ਕਿਸੇ ਵੀ ਦੇਸ਼ ਤੋਂ ਰਫਿਊਜ ਵੀ ਹਨ, ਅਕਤੂਬਰ-ਨਵੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਬੜੇ ਹੀ ਤੇਜ਼ ਤਰੀਕੇ ਨਾਲ ਪ੍ਰੋਸੈਸ ਹੋਵੇਗਾ, ਜਿਸ ਲਈ ਆਈਲੈਟਸ ਵਿਚੋਂ 6.5 ਅਤੇ ਪੀ.ਟੀ.ਈ ਵਿਚੋਂ ਓਵਰਆਲ 60 ਸਕੋਰ ਚਾਹੀਦੇ ਹਨ। ਵਿਦਿਆਰਥੀ ਸਿਰਫ ਤੇ ਸਿਰਫ ਸਰਕਾਰੀ ਯੂਨੀਵਰਸਿਟੀਆਂ ਜਾਂ ਫਿਰ ਸਰਕਾਰ ਅਧੀਨ ਆਉਂਦੀਆਂ ਯੂਨੀਵਰਸਿਟੀਆਂ ਵਿਚ ਹੀ ਦਾਖਲੇ ਲੈਣ ਕਿਉਂਕਿ ਕੈਨੇਡਾ ਦੀ ਸਰਕਾਰ ਅਤੇ ਅੰਬੈਂਸੀ ਇਨ੍ਹਾਂ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਚੰਗੀਆਂ ਅਤੇ ਵਾਇਟ ਕਾਲਰ ਨੌਕਰੀਆਂ ਕਰਨ ਦਾ ਮੌਕਾ ਦਿੰਦੀ ਹੈ। ਖਾਸ ਕਰ ਕੇ ਵਿਦਿਆਰਥੀ ਉਨ੍ਹਾਂ ਕੋਰਸਾਂ ਦੀ ਚੋਣ ਕਰਨ, ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਮਾਨਤਾ ਦਿੰਦੀ ਹੈ ਤਾਂ ਜੋ ਵਿਦਿਆਰਥੀ ਬਾਅਦ ਵਿਚ ਨਾ ਪਛਤਾਉਣ। ਗੈਵੀ ਕਲੇਰ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਹਰ ਏਜੰਟ ਕੈਨੇਡਾ ਨੂੰ ਪਹਿਲ ਦਿੰਦੇ ਸਨ ਤੇ ਅੱਜ ਉਹੀ ਏਜੰਟ ਇਹ ਕਹਿੰਦੇ ਹਨ ਕਿ ਕੈਨੇਡਾ ਵੀਜਾ ਨਹੀਂ ਦਿੰਦਾ, ਜਦਕਿ ਸੱਚਾਈ ਇਹ ਹੈ ਕਿ ਕੈਨੇਡਾ ਅੱਜ ਵੀ ਚੰਗੇ ਵਿਦਿਆਰਥੀਆਂ ਦਾ ਪਹਿਲੇ ਵਾਂਗ ਸਵਾਗਤ ਕਰਦਾ ਹੈ। ਅਸੀਂ ਵਿਦਿਆਰਥੀਆਂ ਨੂੰ ਉਹੀਂ ਕੋਰਸ ਲਿਆ ਕੇ ਦੇਵਾਂਗੇ, ਜਿਸ ਦੀ ਪੜ੍ਹਾਈ ਪੂਰੀ ਕਰਨ ’ਤੇ ਵਿਦਿਆਰਥੀ ਜਿੱਥੇ ਕੈਨੇਡਾ ਵਿਚ ਚੰਗੀ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ, ਉਥੇ ਨਾਲ ਹੀ ਬੜੇ ਹੀ ਆਸਾਨ ਤਰੀਕੇ ਨਾਲ ਵਿਦਿਆਰਥੀ ਕੈਨੇਡਾ ਦੀ ਪੀ.ਆਰ. ਲੈ ਕੇ ਉਥੇ ਪੱਕੇ ਤੌਰ ’ਤੇ ਸੈਟਲ ਵੀ ਹੋ ਸਕਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਮੇਰੀ ਵਿਦਿਆਰਥੀਆਂ ਨੂੰ ਇਕ ਸਲਾਹ ਹੈ ਕਿ ਉਹ ਆਪਣੀ ਪੜਾਈ ਜ਼ਰੂਰ ਪੂਰੀ ਕਰਨ ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ। ਇਸ ਦੇ ਨਾਲ ਹੀ ਜੇਕਰ ਕੋਈ ਨੌਜਵਾਨ ਲੜਕਾ ਜਾਂ ਲੜਕੀ ਮਾਸਟਰ ਡਿਗਰੀ ਲਈ ਕੈਨੇਡਾ ਜਾਣਾ ਚਾਹੁੰਦੇ ਹੈ ਜਾਂ ਫਿਰ ਆਪਣੇ ਸਪਾਊਸ ਨੂੰ ਨਾਲ ਲੈ ਜਾਣ ਬਾਰੇ ਸੋਚ ਰਹੇ ਹਨ, ਉਹ ਵੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਕੈਨੇਡਾ ਦਾ ਸਕਸੈਸ ਰੇਟ ਬਹੁਤ ਹੀ ਵਧੀਆ ਹੋ ਚੁੱਕਾ ਹੈ। ਇਸ ਲਈ ਜਿਹੜੇ ਵੀ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦੇ ਹਨ ਉਹ ਬਿਨਾਂ ਦੇਰੀ ਅਪਲਾਈ ਕਰਨ। ਇਸ ਤੋਂ ਇਲਾਵਾ ਜੇਕਰ ਵਿਦਿਆਰਥੀ ਵੀਜੇ ਦੀਆਂ ਨਿਯਮਾਂ ਤੇ ਫੰਡਾਂ ਸਮੇਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਚਾਹਵਾਨ ਹੋਣ, ਉਹ ਵੀ ਸਾਡੇ ਗੁਰਦਾਸਪੁਰ ਤੇ ਅੰਮ੍ਰਿਤਸਰ ਦਫਤਰ ਦਾ ਦੌਰਾ ਕਰ ਸਕਦੇ ਹਨ। ਵਿਦਿਆਰਥੀ ਸਾਡੇ ਵਲੋਂ ਪਹਿਲਾ ਲਗਾਏ ਹੋਏ ਵੀਜੇ (ਗੈਵੀ ਕਲੇਰ ਟੀਮ ਗਲੋਬਲ) ਸ਼ੋਸਲ ਮੀਡੀਆ ਪੇਜ ਉਪਰ ਦੇਖ ਸਕਦੇ ਹਨ ਜਾਂ ਫਿਰ ਦਫਤਰ ਆ ਕੇ ਦੇਖਣ ਤੋਂ ਬਾਅਦ ਹੀ ਅਪਲਾਈ ਕਰਨ। ਗੈਵੀ ਕਲੇਰ ਨੇ ਕਿਹਾ ਕਿ ਟੀਮ ਗਲੋਬਲ ਇਮੀਗੇ੍ਰਸ਼ਨ ਦੀ ਪਾਰਦਰਸ਼ਤਾ ਅਤੇ ਸਾਡੀ ਇਮਾਨਦਾਰੀ ਹੀ ਸਾਡੀ ਸੰਸਥਾ ਦੀ ਨੀਂਹ ਹੈ, ਜਿਸ ਦੇ ’ਤੇ ਚਲਦੇ ਹੋਏ ਅਸੀਂ ਪਿਛਲੇ ਕਰੀਬ 13 ਸਾਲਾਂ ਤੋਂ ਸਫਲਤਾਪੂਰਵਕ ਇਸ ਫੀਲਡ ਵਿਚ ਆਪਣੀ ਸੇਵਾਵਾਂ ਦੇ ਰਹੇ ਹਾਂ।
ਪਿਛਲੀ ਖ਼ਬਰ ਅਜੀਤ, ਜਲੰਧਰ ਭਾਰੀ ਮੀਂਹ ਨਾਲ ਨਡਾਲਾ ਪੁਲ ’ਤੇ ਪਿਆ ਖੱਡਾ ਦੇ ਸਕਦੈ ਹਾਦਸੇ ਨੂੰ ਸੱਦਾ ਅਗਲੀ ਖ਼ਬਰ ਚੀਮਾ ਨਰਸਿੰਗ ਕਾਲਜ ਕਿਸ਼ਨਕੋਟ ਵਿਖੇ ਜੀ.ਐੱਨ.ਐੱਮ. ਅਤੇ ਬੀ.ਐੱਸ.ਸੀ. ਨਰਸਿੰਗ ਸੈਸ਼ਨ 26-27 ਦੀ ਜਲਦ ਹੋਣ ਜਾ ਰਹੀ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।