27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਆਰ. ਆਰ. ਬਾਵਾ ਕਾਲਜ ਵਿਖੇ ਉੱਦਮੀ ਸਮਾਗਮ ਦਾ ਆਯੋਜਨ

ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਆਰ. ਆਰ.

ਅਜੀਤ ਡੈਸਕ 27-08-2026
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਆਰ.ਆਰ.ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼, ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ, ਸ੍ਰੀ ਹਰੀਸ਼ ਕੁਮਾਰ ਸ਼ਰਮਾ (ਇੰਚਾਰਜ ਆਈ.ਆਈ.ਸੀ.) ਅਤੇ ਡਾ. ਹਰਦੀਪ ਕੌਰ (ਇੰਚਾਰਜ ਈ.ਡੀ.ਸੀ.) ਦੇ ਸਹਿਯੋਗ ਨਾਲ ਉੱਦਮੀ ਵਿਕਾਸ ਸੈੱਲ ਅਤੇ ਇੰਸਟੀਟਿਊਸ਼ਨ ਇਨੋਵੇਸ਼ਨ ਸੈੱਲ (ਆਈ.ਆਈ.ਸੀ.) ਦੇ ਸਹਿਯੋਗ ਨਾਲ ਕਾਲਜ ਵਿਖੇ ‘ਪਿਚ ਯੂਅਰ ਆਈਡੀਆ ਵਿਸ਼ੇ ’ਤੇ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਉੱਦਮੀ ਸਮਾਗਮ ਵਿੱਚ ਵਿਦਿਆਰਥਣਾਂ ਨੇ ਵੱਖ—ਵੱਖ ਕਾਰੋਬਾਰੀ ਯੋਜਨਾਵਾਂ ਵਿੱਚ ਆਪਣੇ ਸਟਾਰਟਅੱਪ ਲਈ ਵਿਚਾਰ ਰੱਖੇ। ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਨਵੀਨਤਾਕਾਰੀ ਵਿਚਾਰਾਂ ਤੇ ਕੰਮ ਕਰਨ ਅਤੇ ਨਵੇਂ ਸਟਾਰਟਅੱਪ ਅਤੇ ਉੱਦਮੀ ਸਿਰਜਣਾ ਨੂੰ ਉਤਸ਼ਾਹਿਤ ਕੀਤਾ।
ਪਿਛਲੀ ਖ਼ਬਰ ‘ ਨੰਨ੍ਹੇ ਕਦਮ, ਵੱਡੇ ਸੁਪਨੇ-ਪ੍ਰਤਿਭਾ ਦੇ ਮੰਚ ’ਤੇ ਚਮਕੇ ਸਕੂਲ ਦੇ ਸਿਤਾਰੇ ਅਗਲੀ ਖ਼ਬਰ ਬਿਸ਼ਪ ਸੈਮੂਅਲ ਸੋਨੀ ਵਲੋਂ ਹਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਕਟਰ ਮਸੀਹ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।