29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

2014 ਤੋਂ 2022 ਤੱਕ 100 ਸਭ ਤੋਂ ਅਮੀਰਾਂ ਦੀ ਦੌਲਤ 21.1 ਤੋਂ ਵੱਧ ਕੇ 62.9 ਲੱਖ ਕਰੋੜ ਹੋਈ -ਅਮਿਤ ਵਿੱਜ

ਪਠਾਨਕੋਟ, 26 ਅਗਸਤ (ਸੰਧੂ)-ਸਾਬਕਾ ਵਿਧਾਇਕ ਪਠਾਨਕੋਟ ਅਤੇ ਪੰਜਾਬ ਕਾਂਗਰਸ ਦੇ ਖਜ਼ਾਨਚੀ ਅਮਿਤ ਵਿਜ ਨੇ ਕਿਹਾ ਕਿ ਭਾਰਤ ਦੀ ਆਰਥਿਕ ਤਰੱਕੀ ਦਾ ਅਸਲ ਪੈਮਾਨਾ ਸਿਰਫ਼ ਜੀ. ਡੀ.

ਅਮਿਤ ਵਿਜ 27-08-2026
ਪਠਾਨਕੋਟ, 26 ਅਗਸਤ (ਸੰਧੂ)-ਸਾਬਕਾ ਵਿਧਾਇਕ ਪਠਾਨਕੋਟ ਅਤੇ ਪੰਜਾਬ ਕਾਂਗਰਸ ਦੇ ਖਜ਼ਾਨਚੀ ਅਮਿਤ ਵਿਜ ਨੇ ਕਿਹਾ ਕਿ ਭਾਰਤ ਦੀ ਆਰਥਿਕ ਤਰੱਕੀ ਦਾ ਅਸਲ ਪੈਮਾਨਾ ਸਿਰਫ਼ ਜੀ.ਡੀ.ਪੀ ਨਹੀਂ, ਸਗੋਂ ਇਹ ਦੇਖਣਾ ਜ਼ਰੂਰੀ ਹੈ ਕਿ ਆਮ ਲੋਕਾਂ ਦੀ ਆਮਦਨ, ਬੱਚਤ ਅਤੇ ਖਰੀਦ ਸ਼ਕਤੀ ਵਿਚ ਕਿੰਨਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪੈਦਾ ਹੋ ਰਹੀ ਦੌਲਤ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਬਰਾਬਰ ਪਹੁੰਚਣਾ ਚਾਹੀਦਾ ਹੈ। ਵਿਜ ਨੇ ਕਿਹਾ ਕਿ ਭਾਰਤ ਸਰਕਾਰ ਦੇ ਆਰਥਿਕ ਸਰਵੇਖਣ 2024-25 ਦੇ ਅਨੁਸਾਰ ਨਿਯਮਤ ਤਨਖਾਹ ਲੈਣ ਵਾਲੇ ਪੁਰਸ਼ਾਂ ਦੀ ਔਸਤ ਮਹੀਨਾਵਾਰ ਆਮਦਨ 2017-18 ਵਿਚ 17,299 ਰੁਪਏ ਤੋਂ ਵੱਧ ਕੇ 2023-24 ਵਿਚ 22 ,092 ਰੁਪਏ ਹੋਈ। ਜਦਕਿ ਮਹਿਲਾਵਾਂ ਦੀ ਆਮਦਨ 13817 ਤੋਂ ਵੱਧ ਕੇ 16498 ਰੁਪਏ ਹੋਈ। ਪਰ ਮਹਿੰਗਾਈ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਅਸਲ ਆਮਦਨ ਵਿਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਤਨਖਾਹ ਕਾਗਜ਼ਾਂ ’ਤੇ ਵਧੀ ਹੈ। ਪਰ ਆਮ ਪਰਿਵਾਰਾਂ ਦੀ ਖਰੀਦ ਸ਼ਕਤੀ ’ਤੇ ਮਹਿੰਗਾਈ ਦਾ ਦਬਾਅ ਵਧਿਆ ਹੈ। ਉਨ੍ਹਾਂ ਕਿਹਾ ਕਿ ਵਰਲਡ ਇਨਇਕੁਐਲਿਟੀ ਲੈਬ ਦੇ ਅੰਕੜੇ ਦੇਸ਼ ਵਿਚ ਵਧ ਰਹੀ ਆਰਥਿਕ ਅਸਮਾਨਤਾ ਨੂੰ ਦਰਸਾਉਂਦੇ ਹਨ। 2014 ਤੋਂ 2022 ਦਰਮਿਆਨ ਹੇਠਲੇ 50 ਫੀਸਦੀ ਲੋਕਾਂ ਦੀ ਦੌਲਤ ਵਿਚ ਹਿੱਸੇਦਾਰੀ 6.4 ਫੀਸਦੀ ਰਹੀ। ਜਦਕਿ ਮੱਧਲੇ 40 ਫੀਸਦੀ ਦੀ ਹਿੱਸੇਦਾਰੀ 31 ਤੋਂ ਘਟ ਕੇ 28.6 ਫੀਸਦੀ ਹੋ ਗਈ। ਇਸ ਦੇ ਉਲਟ ਸਿਖਰਲੇ 1 ਫੀਸਦੀ ਦੀ ਹਿੱਸੇਦਾਰੀ 33.3 ਤੋਂ ਵੱਧ ਕੇ 40.1 ਫੀਸਦੀ ਅਤੇ ਸਭ ਤੋਂ ਅਮੀਰ 0.1 ਫੀਸਦੀ ਦੀ ਹਿੱਸੇਦਾਰੀ 18 ਤੋਂ ਵੱਧ ਕੇ 29.7 ਫੀਸਦੀ ਹੋ ਗਈ। ਅਮਿਤ ਵਿਜ ਨੇ ਕਿਹਾ ਕਿ ਫੋਰਬਸ ਦੇ ਅੰਕੜਿਆਂ ਅਨੁਸਾਰ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਕੁੱਲ ਦੌਲਤ 2014 ਵਿਚ ਕਰੀਬ 21.1 ਲੱਖ ਕਰੋੜ ਰੁਪਏ ਤੋਂ ਵੱਧ ਕੇ 2022 ਵਿਚ 62.9 ਲੱਖ ਕਰੋੜ ਰੁਪਏ ਹੋ ਗਈ। ਉਨ੍ਹਾਂ ਕਿਹਾ ਕਿ ਦੌਲਤ ਦੀ ਇਸ ਤੇਜ਼ੀ ਨਾਲ ਵੱਧ ਰਹੀ ਇਕਾਗਰਤਾ ਦੇ ਨਾਲ ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਆਮ ਮੱਧਵਰਗੀ ਅਤੇ ਗਰੀਬ ਪਰਿਵਾਰਾਂ ਦੀ ਆਰਥਿਕ ਸਥਿਤੀ ਕਿੰਨੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਸਲ ਤਨਖਾਹਾਂ ਵਧਾਉਣ, ਮਿਆਰੀ ਰੁਜ਼ਗਾਰ ਪੈਦਾ ਕਰਨ , ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਸਸਤਾ ਬਣਾਉਣ, ਛੋਟੇ ਕਾਰੋਬਾਰਾਂ ਅਤੇ ਐੱਮ.ਐੱਸ.ਐੱਮ.ਈ ਖੇਤਰ ਨੂੰ ਮਜ਼ਬੂਤ ਕਰਨ ਅਤੇ ਆਮ ਪਰਿਵਾਰਾਂ ਦੀ ਬੱਚਤ ਤੇ ਖਰੀਦ ਸ਼ਕਤੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਸਫਲਤਾ ਦਾ ਅਸਲ ਮਾਪਦੰਡ ਇਹ ਹੋਣਾ ਚਾਹੀਦਾ ਹੈ ਕਿ ਕਰੋੜਾਂ ਆਮ ਭਾਰਤੀ ਪਰਿਵਾਰ ਆਰਥਿਕ ਤੌਰ ’ਤੇ ਕਿੰਨੇ ਮਜ਼ਬੂਤ ਹੋਏ ਹਨ।
ਪਿਛਲੀ ਖ਼ਬਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬੰਨ੍ਹੀ ਰੱਖੜੀ-ਭੈਣਾਂ ਨੂੰ ਹੈਲਮਟ ਕੀਤੇ ਭੇਟ ਅਗਲੀ ਖ਼ਬਰ ਲਾਇਨਜ਼ ਕਲੱਬ ਸਟਾਰ ਨੇ ਸ਼੍ਰੀ ਮਣੀਮਹੇਸ਼ ਲੰਗਰ ਸੇਵਾ ਲਈ ਰਾਸ਼ਨ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।