29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੀ.ਐਮ. ਸ੍ਰੀ ਸਰਕਾਰੀ ਸਕੂਲ ਜੰਗਲ ਦੇ ਵਿਦਿਆਰਥੀਆਂ ਨੇ ਬਿਜ਼ਨਸ ਬਲਾਸਟਰ ਦੀ ਲਗਾਈ ਪ੍ਰਦਰਸ਼ਨੀ

ਘਰੋਟਾ, 26 ਅਗਸਤ (ਸੰਜੀਵ ਗੁਪਤਾ)-ਕੈਪਟਨ ਗੁਰਬਚਨ ਸਿੰਘ ਸਲਾਰੀਆ (ਪਰਮਵੀਰ ਚੱਕਰ ਵਿਜੇਤਾ) ਪੀ. ਐਮ.

ਅਜੀਤ ਡੈਸਕ 27-08-2026
ਘਰੋਟਾ, 26 ਅਗਸਤ (ਸੰਜੀਵ ਗੁਪਤਾ)-ਕੈਪਟਨ ਗੁਰਬਚਨ ਸਿੰਘ ਸਲਾਰੀਆ (ਪਰਮਵੀਰ ਚੱਕਰ ਵਿਜੇਤਾ) ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਇਕ ਵਿਲੱਖਣ ਤੇ ਦਿਲਚਸਪ ਬਿਜਨਸ ਬਲਾਸਟਰ ਮੇਲਾ ਸਕੂਲ ਇੰਚਾਰਜ ਸਿਧਾਰਥ ਚੰਦਰ ਸਟੇਟ ਐਵਾਰਡੀ ਦੀ ਦੇਖ ਰੇਖ ਹੇਠ ਲਗਾਇਆ ਗਿਆ। ਜਿਸ ’ਚ ਸਟੇਟ ਕੋਆਰਡੀਨੇਟਰ ਆਕਾਸ਼ ਕੁਮਾਰ ਮੁੱਖ ਮਹਿਮਾਨ ਤੇ ਪਰਮਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਬਿਜਨਸ ਬਲਾਸਟਰ ਚੇਅਰਮੈਨ ਐਸ.ਐਮ.ਸੀ. ਰਿਟਾਇਰਡ ਆਨਰੇਰੀ ਕੈਪਟਨ ਪਵਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ । ਮੁੱਖ ਮਹਿਮਾਨ ਨੇ ਦੱਸਿਆ ਕਿ ਬਿਜਨਸ ਬਲਾਸਟਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 2022 ਤੋਂ ਪੰਜਾਬ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਥੀਆਂ ਲਈ ਇਕ ਪਾਇਲਟ ਪ੍ਰੋਗਰਾਮ ਵਜੋਂ ਸ਼ੁਰੂ ਕੀਤਾ ਗਿਆ ਸੀ । ਜਿਸ ਦਾ ਮਕਸਦ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਿਰਫ ਸਿੱਖਿਆ ਤੱਕ ਸੀਮਤ ਨਹੀਂ ਰੱਖਣਾ ਸਗੋਂ ਉਨ੍ਹਾਂ ਵਿਚ ਇਕ ਉੱਦਮੀ ਦੇ ਗੁਣ ਪੈਦਾ ਕਰਨੇ ਹਨ। ਮੇਲੇ ਵਿਚ 12 ਜਮਾਤ ਦੀਆਂ 18 ਟੀਮਾਂ ਨੇ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਸਟਾਲ ਲਗਾਏ । ਸਕੂਲ ਇੰਚਾਰਜ ਤੇ ਆਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰੀਅਰ ਤੇ ਗਾਈਡ ਬਲਾਕ ਮੇਟੋਰ ਅਨੁਰਾਧਾ ਠਾਕੁਰ, ਲੈਕਚਰਾਰ ਰਾਜੀਵ ਕੁਮਾਰ, ਸੰਤੋਸ਼ ਕੁਮਾਰੀ, ਗੋਤਮੀ ਰਾਏ, ਅੰਜੂ ਬਾਲਾ, ਗੁਰਪ੍ਰੀਤ ਕੌਰ, ਅੰਜੂ ਬਾਲਾ, ਨੀਸ਼ਾ ਠਾਕੁਰ, ਰੰਜਨਾ, ਸ਼ਬਨਮ ਗੁਲਸ਼ਨ ਕੁਮਾਰ, ਰਵਿੰਦਰ ਸਿੰਘ ਕੰਗ, ਸੁਖਦੇਵ ਸਿੰਘ, ਰੀਚਾ, ਐਸ.ਐਸ.ਸੀ. ਮੈਂਬਰ ਗੁਰਮੇਜ ਸਿੰਘ ਸਲਾਰੀਆ, ਸੁਰੇਸ਼ ਕੁਮਾਰ, ਕੈਂਪਸ ਮੈਨੇਜਰ ਤਿਲਕ ਰਾਜ ਅਤੇ ਸੁਰਜੀਤ ਕੁਮਾਰ ਹਾਜ਼ਰ ਸਨ ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਵਿਖੇ ਉਤਸ਼ਾਹ ਨਾਲ ਤੀਆਂ ਦਾ ਤਿਉਹਾਰ ਮਨਾਇਆ ਸਿਵਲ ਸਰਜਨ ਵਲੋਂ ਸੀ. ਐੱਚ. ਸੀ. ਆਲਮਵਾਲਾ ਦਾ ਦੌਰਾ ਅਗਲੀ ਖ਼ਬਰ 27 ਅਗਸਤ ਨੂੰ ਪੀ.ਸੀ.ਐਮ.ਐਸ. ਐਸੋਸੀਏਸ਼ਨ ਵਲੋਂ ਓ.ਪੀ.ਡੀ. ਬੰਦ ਰੱਖਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।