05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਚੌਕੀ ਪੰਜਗਰਾਈਆਂ ਦੀ ਪੁਲਿਸ ਨੇ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਊਧਨਵਾਲ, 4 ਸਤੰਬਰ (ਪਰਗਟ ਸਿੰਘ)-ਥਾਣਾ ਰੰਗੜ ਨੰਗਲ ਅਧੀਨ ਚੌਂਕੀ ਪੰਜਗਰਾਈਂਆਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏ.

ਅਜੀਤ ਡੈਸਕ 05-09-2026
ਊਧਨਵਾਲ, 4 ਸਤੰਬਰ (ਪਰਗਟ ਸਿੰਘ)-ਥਾਣਾ ਰੰਗੜ ਨੰਗਲ ਅਧੀਨ ਚੌਂਕੀ ਪੰਜਗਰਾਈਂਆਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏ.ਐਸ.ਆਈ. ਸੰਦੀਪ ਸਿੰਘ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਸੰਗਰਾਵਾਂ ਨਹਿਰ ਪੁਲ ’ਤੇ ਇਕ ਮੋਨਾ ਨੌਜਵਾਨ ਖੜਾ ਸੀ ਜੋ ਕਿ ਪੁਲਿਸ ਟੀਮ ਨੂੰ ਵੇਖ ਕੇ ਘਬਰਾ ਕੇ ਤੇਜ ਕਦਮਾਂ ਨਾਲ ਤੁਰਨ ਲੱਗਾ ਤੇ ਉਸ ਨੂੰ ਮੁਸਤੈਦੀ ਨਾਲ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਜ਼ੇਬ ’ਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆ, ਜਦੋਂ ਉਸ ਕੋਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਸ ਵਿਚ ਹੈਰੋਇਨ ਹੈ, ਜਿਸ ਦਾ ਵਜ਼ਨ 6.07 ਗ੍ਰਾਮ ਨਿਕਲਿਆ ਤੇ ਆਪਣਾ ਨਾਂਅ ਹੀਰਾ ਸਿੰਘ ਉਰਫ ਗੋਸਾ ਪੁੱਤਰ ਅਜੈਬ ਸਿੰਘ ਸਿੰਘ ਵਾਸੀ ਪਿੰਡ ਥਰੀਏਵਾਲ ਦੱਸਿਆ। ਇਸ ਖ਼ਿਲਾਫ਼ ਥਾਣਾ ਥਾਣਾ ਰੰਗੜ ਨੰਗਲ ਵਿਖੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮੌਕੇ ਏਐਸਆਈ ਸੰਦੀਪ ਸਿੰਘ, ਏਐਸਆਈ ਯੂਨਸ, ਏਐਸਆਈ ਹਰਦੇਵ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਵਲੋਂ ਡੈਲੀਗੇਟ ਇਜਲਾਸ ਤੇ ਰੈਲੀ ਸੰਬੰਧੀ ਜਾਇਜ਼ਾ ਅਗਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।