06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਹਿੰਦੂ ਕੰਨਿਆ ਮਹਾਵਿਦਿਆਲਿਆ ਧਾਰੀਵਾਲ ਵਿਚ ਨਵੇਂ ਸੈਸ਼ਨ ਦੀ ਸ਼ੁਭ ਸ਼ੁਰੂਆਤ ਮੌਕੇ ਹਵਨ ਯੱਗ

ਧਾਰੀਵਾਲ, 4 ਸਤੰਬਰ (ਸਵਰਨ ਸਿੰਘ)-ਹਿੰਦੂ ਕੰਨਿਆ ਮਹਾਵਿਦਿਆਲਿਆ ਧਾਰੀਵਾਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਭ ਸ਼ੁਰੂਆਤ ਮੌਕੇ ਕਾਲਜ ਕੈਂਪਸ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਐਨ. ਡੀ.

ਅਜੀਤ ਡੈਸਕ 05-09-2026
ਧਾਰੀਵਾਲ, 4 ਸਤੰਬਰ (ਸਵਰਨ ਸਿੰਘ)-ਹਿੰਦੂ ਕੰਨਿਆ ਮਹਾਵਿਦਿਆਲਿਆ ਧਾਰੀਵਾਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਭ ਸ਼ੁਰੂਆਤ ਮੌਕੇ ਕਾਲਜ ਕੈਂਪਸ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਐਨ.ਡੀ. ਅਨੰਦ, ਸਕੱਤਰ ਰਮੇਸ਼ ਕੋਹਲੀ, ਪਿ੍ੰਸੀਪਲ ਡਾ. ਰਜਵਿੰਦਰ ਕੌਰ ਦੀ ਅਗਵਾਈ ਵਿਚ ਹਵਨ ਯੱਗ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੀ ਤਰੱਕੀ, ਵਿਦਿਆਰਥਣਾਂ ਦੇ ਉੱਜਵਲ ਭਵਿੱਖ, ਚੰਗੀ ਸਿਹਤ ਅਤੇ ਨਵੇਂ ਅਕਾਦਮਿਕ ਸੈਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ ਗਈ। ਹਵਨ ਦੀਆਂ ਆਹੂਤੀਆਂ ਨਾਲ ਸਮੁੱਚਾ ਕਾਲਜ ਕੈਂਪਸ ਆਧਿਆਤਮਿਕ ਤੇ ਸਕਾਰਾਤਮਕ ਊਰਜਾ ਨਾਲ ਭਰ ਗਿਆ। ਇਸ ਮੌਕੇ ਪ੍ਰਧਾਨ ਐਨ.ਡੀ. ਅਨੰਦ ਤੇ ਸਕੱਤਰ ਰਮੇਸ਼ ਕੋਹਲੀ ਨੇ ਨਵੇਂ ਸੈਸ਼ਨ ਲਈ ਵਿਦਿਆਰਥਣਾਂ ਅਤੇ ਸਟਾਫ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਾਡੀਆਂ ਸੰਸਕਿ੍ਰਤਕ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਵੀ ਬਹੁਤ ਜ਼ਰੂਰੀ ਹੈ। ਪਿ੍ੰਸੀਪਲ ਡਾ. ਰਜਵਿੰਦਰ ਕੌਰ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਅਜਿਹੇ ਪਵਿੱਤਰ ਤੇ ਸਕਾਰਾਤਮਕ ਮਾਹੌਲ ਵਿਚ ਕਰਨਾ ਵਿਦਿਆਰਥਣਾਂ ’ਚ ਨਵੀਂ ਊਰਜਾ ਤੇ ਉਤਸ਼ਾਹ ਪੈਦਾ ਕਰਦਾ ਹੈ ।
ਪਿਛਲੀ ਖ਼ਬਰ ਮੈਨੇਜਮੈਂਟ ਵਲੋਂ ਸਹਿਮਤੀ ਪੱਤਰ ਜਾਰੀ ਨਾ ਕੀਤੇ ਤਾਂ 16 ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ-ਬੱਲਪੁਰੀਆਂ ਅਗਲੀ ਖ਼ਬਰ ਪਿੰਡ ਛੋੜੀਆਂ ਬੇਟ ਦੇ ਗੁਰਦੁਆਰਾ ਸਾਹਿਬ ’ਚ ਅਚਾਨਕ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪਵਿੱਤਰ ਅੰਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।