05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕਲਾਸਪੁਰ ਸੈਂਟਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ

ਪਠਾਨਕੋਟ, 4 ਸਤੰਬਰ (ਸੰਧੂ)-ਕਲਾਸਪੁਰ ਸੈਂਟਰ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਫੁੱਲ ਪਿਆਰਾ ਵਿਖੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਕਰਵਾਈਆਂ ਗਈਆਂ । ਇਨ੍ਹਾਂ ਖੇਡਾਂ ’ਚ ਕਲਾਸਪੁਰ ਸੈਂਟਰ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ।

ਅਜੀਤ ਡੈਸਕ 05-09-2026
ਪਠਾਨਕੋਟ, 4 ਸਤੰਬਰ (ਸੰਧੂ)-ਕਲਾਸਪੁਰ ਸੈਂਟਰ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਫੁੱਲ ਪਿਆਰਾ ਵਿਖੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਕਰਵਾਈਆਂ ਗਈਆਂ । ਇਨ੍ਹਾਂ ਖੇਡਾਂ ’ਚ ਕਲਾਸਪੁਰ ਸੈਂਟਰ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਖੇਡ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਖੋ-ਖੋ, ਕਬੱਡੀ, ਦੌੜ ਤੇ ਸ਼ਾਟਪੁੱਟ ਆਦਿ ਵੱਖ-ਵੱਖ ਖੇਡਾਂ ’ਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਬੱਚਿਆਂ ਨੇ ਪੂਰੇ ਜੋਸ਼, ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਮੁਕਾਬਲਿਆਂ ’ਚ ਹਿੱਸਾ ਲਿਆ । ਇਨ੍ਹਾਂ ਖੇਡਾਂ ਦੇ ਸਫਲ ਆਯੋਜਨ ਵਿਚ ਸੈਂਟਰ ਹੈਡ ਟੀਚਰ ਪੂਨਮ ਮਹਾਜਨ ਤੇ ਹੈੱਡ ਟੀਚਰ ਵਿਨੋਦ ਸੈਣੀ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ । ਇਸ ਮੌਕੇ ਵੰਦਨਾ ਦੇਵੀ, ਵੰਦਨਾ ਕੁਮਾਰੀ, ਨਿਸ਼ਾ ਸਿਲਾਰੀਆ, ਸੰਜੀਵ ਸ਼ਰਮਾ, ਪ੍ਰਿਆ ਰਾਣਾ, ਰਵਿੰਦਰ ਮਹਾਜਨ, ਗੌਰਵ ਸ਼ਰਮਾ, ਸੰਤੋਸ਼ ਕੁਮਾਰੀ, ਡਿੰਪੀ, ਸੁਮਨ, ਨੀਤੂ ਅਤੇ ਹੋਰ ਅਧਿਆਪਕਾਂ ਨੇ ਪੂਰੀ ਸਰਗਰਮੀ ਨਾਲ ਸਹਿਯੋਗ ਦਿੱਤਾ । ਖੇਡਾਂ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਵੱਖ-ਵੱਖ ਖੇਡ ਮੁਕਾਬਲਿਆਂ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
ਪਿਛਲੀ ਖ਼ਬਰ 5 ਸਤੰਬਰ ਨੂੰ ਅਧਿਆਪਕ ਕਾਲਾ ਦਿਵਸ ਵਜੋਂ ਮਨਾਇਆ ਜਾਵੇਗਾ ਅਗਲੀ ਖ਼ਬਰ ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਦੇ ਕੇ.ਜੀ. ਸੈਕਸ਼ਨ ’ਚ ਅਧਿਆਪਕ ਦਿਵਸ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।