12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮਾਤਾ ਆਸ਼ਾ ਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਣ ’ਤੇ ਮੇਲੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ

ਪਠਾਨਕੋਟ, 11 ਸਤੰਬਰ (ਸੁਮਿਤ)-ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਤੇ ਮੇਲੇ ਦੇ ਸਬੰਧ ਵਿਚ ਮੰਦਿਰ ਕਮੇਟੀ ਵਲੋਂ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਤੇ ਮੰਦਿਰ ਦੇ ਸਰਪ੍ਰਸਤ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਪੂਰਾ ਸ਼ਹਿਰ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ।

ਸ਼ੋਭਾ ਯਾਤਰਾ ਦੌਰਾਨ ਮੁੱਖ ਮਹਿਮਾਨਾਂ ਦੇ ਨਾਲ ਪ੍ਰਧਾਨ ਵਿਨੋਦ ਮਲਹੋਤਰਾ । ਤਸਵੀਰ: ਸੁਮਿਤ 12-09-2026
ਪਠਾਨਕੋਟ, 11 ਸਤੰਬਰ (ਸੁਮਿਤ)-ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਤੇ ਮੇਲੇ ਦੇ ਸਬੰਧ ਵਿਚ ਮੰਦਿਰ ਕਮੇਟੀ ਵਲੋਂ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਤੇ ਮੰਦਿਰ ਦੇ ਸਰਪ੍ਰਸਤ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਪੂਰਾ ਸ਼ਹਿਰ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ । ਸ਼ੋਭਾ ਯਾਤਰਾ ਤੋਂ ਪਹਿਲਾਂ ਮੰਦਿਰ ਪ੍ਰਾਂਗਣ ਵਿਚ ਧਾਰਮਿਕ ਰਸਮਾਂ ਕਰਵਾਈਆਂ ਗਈਆਂ । ਸਭ ਤੋਂ ਪਹਿਲਾਂ ਗਣੇਸ਼ ਪੂਜਨ, ਜੋਤੀ ਪੂਜਨ, ਦੇਵੀ ਪੂਜਨ, ਮਹਾਵੀਰ ਪੂਜਨ ਅਤੇ ਝੰਡਾ ਪੂਜਨ ਦੀ ਰਸਮ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਵਲੋਂ ਵਿਧੀਵਤ ਢੰਗ ਨਾਲ ਅਦਾ ਕੀਤੀ ਗਈ । ਉਪਰੰਤ ਮੁੱਖ ਮਹਿਮਾਨਾਂ ਅਤੇ ਪਤਵੰਤੇ ਵਿਅਕਤੀਆਂ ਨੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ । ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਐਸ.ਪੀ. ਮਨੋਜ ਠਾਕੁਰ, ਐਸ.ਐਮ.ਓ. ਸੁਨੀਲ ਚੰਦ, ਵਿਭੂਤੀ ਸ਼ਰਮਾ ਅਤੇ ਗੋਰਖਾ ਡਿਪਾਰਟਮੈਂਟ ਸਟੋਰ ਵਲੋਂ ਮਨਮੋਹਨ ਗੋਰਖਾ ਨੇ ਕੀਤਾ । ਇਸ ਮੌਕੇ ਐਸ.ਡੀ.ਐਮ. ਮਨਦੀਪ ਸਿੰਘ, ਡੀ.ਐਸ.ਪੀ. ਸਿਟੀ ਪਠਾਨਕੋਟ ਪੁਨੀਤ ਸੈਣੀ ਪਿੰਟਾ, ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਦੀਪੇਂਦਰ ਅਰੋੜਾ, ਐਕਸੀਅਨ ਰਾਕੇਸ਼ ਗੁਪਤਾ, ਜਸਵਿੰਦਰ ਪਾਲ ਸਮੇਤ ਡਵੀਜ਼ਨ ਨੰਬਰ-1 ਅਤੇ 2 ਦੇ ਐਸ.ਐਚ.ਓਜ਼ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ । ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਵਿਸ਼ਾਲ ਸ਼ੋਭਾ ਯਾਤਰਾ ਸ਼ਾਮ 3 ਵਜੇ ਮਾਤਾ ਆਸ਼ਾਪੂਰਨੀ ਮੰਦਿਰ ਪ੍ਰਾਂਗਣ ਤੋਂ ਸ਼ੁਰੂ ਹੋਈ, ਜੋ ਵੱਖ-ਵੱਖ ਮੁਹੱਲਿਆਂ ਅਤੇ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੁੜ ਮੰਦਿਰ ਪ੍ਰਾਂਗਣ ਵਿਚ ਪਹੁੰਚੀ, ਜਿੱਥੇ ਇਸ ਦਾ ਸਮਾਪਨ ਹੋਇਆ । ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ, ਜਰਨਲ ਸਕੱਤਰ ਕ੍ਰਿਸ਼ਨ ਗੋਪਾਲ ਭੰਡਾਰੀ, ਕੈਸ਼ੀਅਰ ਧਰਮਪਾਲ ਚੌਹਾਨ ਪੱਪੂ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਫੱਤਾ, ਸਕੱਤਰ ਹਰਿਮੋਹਨ ਬਿੱਟਾ, ਰਾਮਪਾਲ ਭੰਡਾਰੀ, ਮੰਦਿਰ ਦੇ ਪੰਡਿਤ ਰਵੀ ਸ਼ਰਮਾ (ਬੱਬਲੀ) ਅਤੇ ਰਿਸ਼ਭ ਸ਼ਰਮਾ, ਮੁੱਖ ਸਲਾਹਕਾਰ ਅਸ਼ੋਕ ਬਜਾਜ, ਅਸ਼ਵਨੀ ਬਜਾਜ ਗੱਪਾ, ਗੋਪਾਲ ਸ਼ਰਮਾ, ਰਮਨ ਹਾਂਡਾ, ਮੰਦਿਰ ਇੰਚਾਰਜ ਰੋਹਿਤ ਗੁਪਤਾ, ਆਦਰਸ਼ ਸ਼ਰਮਾ, ਅਭਿਨਵ ਬੱਬਰ, ਪ੍ਰਿੰਸ ਆਨੰਦ, ਪ੍ਰਚਾਰ ਮੰਤਰੀ ਆਸ਼ੀਸ਼ ਮਲਹੋਤਰਾ, ਰਾਕੇਸ਼ ਸ਼ਰਮਾ, ਸੇਵਾਦਾਰ ਦੀਪਕ ਚੌਹਾਨ ਦੀਪੂ, ਆਰਯਨ ਮਲਹੋਤਰਾ, ਪ੍ਰੈਸ ਸਕੱਤਰ ਸੰਜੀਵ ਘਈ ਅਤੇ ਰਮਨ ਸ਼ਰਮਾ ਸਮੇਤ ਹੋਰ ਮੈਂਬਰ ਤੇ ਸ਼ਰਧਾਲੂ ਮੌਜੂਦ ਸਨ ।
ਪਿਛਲੀ ਖ਼ਬਰ ਸ਼ਿਵ ਸ਼ਕਤੀ ਛਿੰਝ ਕਮੇਟੀ ਬਲੌਰ ਵਲੋਂ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਸਮਿਤੀ ਮਾਰਕੀਟ ’ਚ ਲੱਗਾ ਮੁਫ਼ਤ ਦੁਰਘਟਨਾ ਬੀਮਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।