ਕੋਟਲੀ ਸੈਣੀਆਂ ਵਿਖੇ ਧੰਨ-ਧੰਨ ਬਾਬਾ ਨਾਂਗਾ ਜੀ ਦਾ 61ਵਾਂ ਛਿੰਝ ਮੇਲਾ 16, 17 ਨੂੰ
ਘੱਲੂਘਾਰਾ ਸਾਹਿਬ, 9 ਸਤੰਬਰ (ਪਰਮ ਮਿਨਹਾਸ)-ਬਲਾਕ ਕਾਹਨੂੰਵਾਨ ਦੇ ਪਿੰਡ ਕੋਟਲੀ ਸੈਣੀਆਂ ਵਿਖੇ ਧੰਨ ਧੰਨ ਬਾਬਾ ਨਾਂਗਾ ਜੀ ਦਾ 61ਵਾਂ ਛਿੰਝ ਮੇਲਾ ਧੰਨ-ਧੰਨ ਬਾਬਾ ਸੋਹਣ ਸਿੰਘ ਜੀ ਦੀ ਯਾਦ ’ਚ 16 ਤੇ 17 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
13-09-2026