17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨੌਮਣੀ ਨਾਲੇ ਦੇ ਪਾਣੀ ਨਾਲ ਫ਼ਸਲਾਂ ਦੇ ਹੁੰਦੇ ਨੁਕਸਾਨ ਨੂੰ ਲੈ ਕੇ ਹਲਕਾ ਇੰਚਾਰਜ ਤੇ ਡੀ.ਸੀ ਨੂੰ ਮਿਲਿਆ ਕਿਸਾਨਾਂ ਦਾ ਵਫ਼ਦ

ਗੁਰਦਾਸਪੁਰ, 15 ਸਤੰਬਰ (ਚੱਕਰਾਜਾ)-ਸਰਹੱਦੀ ਖੇਤਰ ਦੀਆਂ ਜਮੀਨਾਂ ’ਚੋਂ ਲੰਘਦਾ ਨੌਮਣੀ ਨਾਲਾ ਜਿਸ ਦੀ ਸਫਾਈ ਨਾ ਹੋਣ ਕਾਰਨ ਅਤੇ ਇਸ ’ਤੇ ਹੋਏ ਨਾਜਾਇਜ ਕਬਜਿਆਂ ਕਾਰਨ ਹਰ ਸਾਲ ਦਰਜਨਾਂ ਪਿੰਡਾਂ ਦੀਆਂ ਜਮੀਨਾਂ ’ਚ ਖਰਾਬ ਹੁੰਦੀ ਫਸਲ ਨੂੰ ਲੈ ਕੇ ਅੱਜ ਪਿੰਡਾਂ ਦੇ ਕਿਸਾਨਾਂ ਦਾ ਵਫ਼ਦ ਮਲਕੀਤ ਸਿੰਘ ਵਜੀਰਪੁਰ ਦੀ ਅਗਵਾਈ ਹੇਠ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀਨਾਨਗਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ। ਪਿੰਡ ਵਜੀਰਪੁਰ, ਮਲੂਕਚੱਕ, ਨੌਸ਼ਹਿਰਾ, ਸੰਗੋਰ, ਸ਼ਮਸ਼ੇਰਪੁਰ, ਇਸਲਾਮਪੁਰ, ਚੌਂਤਰਾ, ਸਲਾਚ, ਠੁੰਡੀ, ਸ਼ਾਹਪੁਰ, ਨਡਾਲਾ, ਥੰਮਣ, ਦੋਰਾਂਗਲਾ, ਮਿਆਣੀ, ਆਦੀਆਂ, ਚਿੱਟੀ, ਜੋਗਰ ਅਤੇ ਮੁਗਲਾਣੀ ਚੱਕ ਦੇ ਕਿਸਾਨਾਂ ਵਲੋਂ ਦਿੱਤੇ ਗਏ ਮੰਗ ਪੱਤਰ ਵਿਚ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਅੰਦਰੋਂ ਲੰਘਦਾ ਨੌਮਣੀ ਨਾਲ ਜੋ ਅੱਗੇ ਜਾ ਕੇ ਦਰਿਆ ਰਾਵੀ ਵਿਚ ਪੈਂਦਾ ਹੈ।

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਵਫਦ। ਅਜੀਤ ਤਸਵੀਰ 16-09-2026
ਗੁਰਦਾਸਪੁਰ, 15 ਸਤੰਬਰ (ਚੱਕਰਾਜਾ)-ਸਰਹੱਦੀ ਖੇਤਰ ਦੀਆਂ ਜਮੀਨਾਂ ’ਚੋਂ ਲੰਘਦਾ ਨੌਮਣੀ ਨਾਲਾ ਜਿਸ ਦੀ ਸਫਾਈ ਨਾ ਹੋਣ ਕਾਰਨ ਅਤੇ ਇਸ ’ਤੇ ਹੋਏ ਨਾਜਾਇਜ ਕਬਜਿਆਂ ਕਾਰਨ ਹਰ ਸਾਲ ਦਰਜਨਾਂ ਪਿੰਡਾਂ ਦੀਆਂ ਜਮੀਨਾਂ ’ਚ ਖਰਾਬ ਹੁੰਦੀ ਫਸਲ ਨੂੰ ਲੈ ਕੇ ਅੱਜ ਪਿੰਡਾਂ ਦੇ ਕਿਸਾਨਾਂ ਦਾ ਵਫ਼ਦ ਮਲਕੀਤ ਸਿੰਘ ਵਜੀਰਪੁਰ ਦੀ ਅਗਵਾਈ ਹੇਠ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀਨਾਨਗਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ। ਪਿੰਡ ਵਜੀਰਪੁਰ, ਮਲੂਕਚੱਕ, ਨੌਸ਼ਹਿਰਾ, ਸੰਗੋਰ, ਸ਼ਮਸ਼ੇਰਪੁਰ, ਇਸਲਾਮਪੁਰ, ਚੌਂਤਰਾ, ਸਲਾਚ, ਠੁੰਡੀ, ਸ਼ਾਹਪੁਰ, ਨਡਾਲਾ, ਥੰਮਣ, ਦੋਰਾਂਗਲਾ, ਮਿਆਣੀ, ਆਦੀਆਂ, ਚਿੱਟੀ, ਜੋਗਰ ਅਤੇ ਮੁਗਲਾਣੀ ਚੱਕ ਦੇ ਕਿਸਾਨਾਂ ਵਲੋਂ ਦਿੱਤੇ ਗਏ ਮੰਗ ਪੱਤਰ ਵਿਚ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਅੰਦਰੋਂ ਲੰਘਦਾ ਨੌਮਣੀ ਨਾਲ ਜੋ ਅੱਗੇ ਜਾ ਕੇ ਦਰਿਆ ਰਾਵੀ ਵਿਚ ਪੈਂਦਾ ਹੈ। ਪਰ ਇਸ ਨਾਲੇ ਦੀ ਅੱਜ ਤੱਕ ਕਦੇ ਵੀ ਸਫ਼ਾਈ ਨਾ ਹੋਣ ਕਾਰਨ ਤੇ ਇਸ ’ਤੇ ਕੁਝ ਨਾਲ ਲੱਗਦੇ ਕਿਸਾਨਾਂ ਵਲੋਂ ਕੀਤੇ ਕਬਜ਼ੇ ਕਾਰਨ ਬਰਸਾਤਾਂ ਦੇ ਦਿਨਾਂ ’ਚ ਜਦ ਵੀ ਇਸ ਵਿਚ ਪਾਣੀ ਆਉਂਦਾ ਹੈ ਤਾਂ ਪਾਣੀ ਸਿਰਫ 20 ਫੀਸਦੀ ਹੀ ਇਸ ਨਾਲੇ ’ਚੋ ਗੁਜਰਦਾ ਹੈ। ਜਦਕਿ ਬਾਕੀ 80 ਫੀਸਦੀ ਪਾਣੀ ਨਾਲੇ ’ਚੋਂ ਓਵਰਫਲੋ ਹੋ ਕੇ ਕਿਸਾਨਾਂ ਦੀਆਂ ਜਮੀਨਾਂ ’ਚ ਖੜਾ ਹੋ ਜਾਂਦਾ ਹੈ, ਜਿਸ ਕਾਰਨ ਹਰ ਸਾਲ ਸੈਂਕੜੇ ਏਕੜ ਗੰਨਾ, ਝੋਨਾ ਅਤੇ ਚਾਰੇ ਦੀਆਂ ਫਸਲਾਂ ਲਗਾਤਾਰ ਪਾਣੀ ਖੜਨ ਕਾਰਨ ਬਰਬਾਦ ਹੋ ਜਾਂਦੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਇਹ ਨੌਮਣੀ ਨਾਲਾ ਜਿਸ ਦੀ ਕਾਗਜ਼ਾ ’ਚ ਚੌੜਾਈ 200 ਫੁੱਟ ਤੋਂ ਉਪਰ ਹੈ। ਪਰ ਇਸ ਸਮੇਂ ਨਾਜਾਇਜ਼ ਕਬਜ਼ਿਆਂ ਕਾਰਨ ਸਿਰਫ 20 ਤੋਂ 35 ਫੁੱਟ ਤੱਕ ਰਹਿ ਗਈ ਹੈ। ਇਸ ਲਈ ਉਨ੍ਹਾਂ ਦੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ 10 ਦਿਨਾਂ ਦੇ ਅੰਦਰ ਨੌਮਣੀ ਨਾਲੇ ਦੀ ਥਾਂ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਇਸ ਦੀ ਸਫਾਈ ਕਰਵਾਈ ਜਾਵੇ ਤੇ ਇਸ ਦੀ ਚੌੜਾਈ ਪੂਰੀ ਕੀਤੀ ਜਾਵੇ। ਇਸ ਤੋਂ ਇਲਾਵਾ ਇਸ ਦੇ ਕੰਢੇ ’ਤੇ ਬੰਨ੍ਹ ਬਣਵਾਇਆ ਜਾਵੇ ਤਾਂ ਜੋ ਪਾਣੀ ਓਵਰਫਲੋ ਹੋ ਕੇ ਬਾਹਰ ਨਾ ਆਵੇ। ਇਸੇ ਤਰ੍ਹਾਂ ਬਰਬਾਦ ਹੋਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। ਕਿਸਾਨਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਵਫਦ ਵਿਚ ਬਲਦੇਵ ਸਿੰਘ ਮਲੂਕਚੱਕ, ਗੁਰਮੁੱਖ ਸਿੰਘ, ਜਗੀਰ ਸਿੰਘ ਨੌਸ਼ਹਿਰਾ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਪਿਆਰਾ ਸਿੰਘ, ਸ਼ਿੰਗਾਰਾ ਸਿੰਘ, ਜੋਗਾ ਸਿੰਘ, ਦਲਜੀਤ ਸਿੰਘ , ਗੁਰਜੰਟ ਸਿੰਘ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਥੰਮਣ, ਬਲਵਿੰਦਰ ਸਿੰਘ ਦੋਰਾਂਗਲਾ, ਬਲਦੇਵ ਸਿੰਘ, ਪਰਮਜੀਤ ਸਿੰਘ, ਜਗੀਰ ਸਿੰਘ ਚਿੱਟੀ, ਹੈਪੀ, ਹਰਜਿੰਦਰ ਸਿੰਘ, ਮੁਖਤਿਆਰ ਸਿੰਘ, ਸਲਵਿੰਦਰ ਸਿੰਘ, ਬਲਦੇਵ ਸਿੰਘ ਚੱਕਰੀ, ਅਨੋਖ ਸਿੰਘ ਆਦਿ ਹਾਜਰ ਸਨ ।
ਪਿਛਲੀ ਖ਼ਬਰ ਭਾਰੀ ਤੂਫਾਨ ਕਾਰਨ ਡਿੱਗੇ ਦਰੱਖਤ ਕਈ ਪਿੰਡਾਂ ’ਚ ਆਵਾਜਾਈ ਹੋਈ ਪ੍ਰਭਾਵਿਤ ਅਗਲੀ ਖ਼ਬਰ ਗਾਜੀਕੋਟ ਵਿਖੇ ਸਰਪੰਚ ਦੀ ਕਥਿਤ ਮਿਲੀਭੁਗਤ ਨਾਲ ਛੱਪੜ ’ਤੇ ਕਬਜ਼ਾ ਕਰਨ ਦੇ ਲੱਗੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।