17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਿਸ਼ਨ 2027 ਨੂੰ ਲੈ ਕੇ ਹੋਈ ਮੀਟਿੰਗ

ਗੁਰਦਾਸਪੁਰ, 16 ਸਤੰਬਰ (ਚੱਕਰਾਜਾ)-ਮਿਸ਼ਨ 2027 ਨੂੰ ਲੈ ਕੇ ਪਿੰਡ ਡੱਲਾ ਵਿਖੇ ਪ੍ਰਧਨ ਬੱਬੀ ਦੇ ਪ੍ਰਬੰਧਾਂ ਹੇਠ ਮੀਟਿੰਗ ਹੋਈ, ਜਿਸ ਵਿਚ ਲੋਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਨ ਰਣਜੀਤ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਰਣਜੀਤ ਸਿੰਘ ਕਾਹਲੋਂ ਨੂੰ ਪਿੰਡ ਅੰਦਰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

ਅਜੀਤ ਡੈਸਕ 17-09-2026
ਗੁਰਦਾਸਪੁਰ, 16 ਸਤੰਬਰ (ਚੱਕਰਾਜਾ)-ਮਿਸ਼ਨ 2027 ਨੂੰ ਲੈ ਕੇ ਪਿੰਡ ਡੱਲਾ ਵਿਖੇ ਪ੍ਰਧਨ ਬੱਬੀ ਦੇ ਪ੍ਰਬੰਧਾਂ ਹੇਠ ਮੀਟਿੰਗ ਹੋਈ, ਜਿਸ ਵਿਚ ਲੋਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਨ ਰਣਜੀਤ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਰਣਜੀਤ ਸਿੰਘ ਕਾਹਲੋਂ ਨੂੰ ਪਿੰਡ ਅੰਦਰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਪਿੰਡ ਅੰਦਰ ਖੇਡ ਗਰਾਉਂਡ ਬਣਾਉਣ, ਪਿੰਡ ਅੰਦਰ ਲੱਗੀ ਪਾਣੀ ਵਾਲੀ ਟੈਂਕੀ ਨੂੰ ਚਾਲੂ ਕਰਵਾਉਣ ਤੋਂ ਇਲਾਵਾ ਕੁਝ ਘਰਾਂ ਦੀਆਂ ਕੱਚੀਆਂ ਛੱਤਾਂ ਨੂੰ ਪੱਕਾ ਕਰਵਾਉਣ ਦੀ ਮੰਗ ਰੱਖੀ। ਜਿਸ ’ਤੇ ਰਣਜੀਤ ਸਿੰਘ ਕਾਹਲੋਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਮਿਸ਼ਨ 2027 ਲਈ ਇਕਜੁੱਟ ਹੋ ਕੇ ਕੰਮ ਕਰਨਗੇ ਅਤੇ ਰਣਜੀਤ ਸਿੰਘ ਕਾਹਲੋਂ ਨੂੰ ਆਪਣੇ ਬੂਥਾਂ ਤੋਂ ਜਿੱਤ ਪ੍ਰਾਪਤ ਕਰਵਾਉਣਗੇ। ਇਸ ਮੌਕੇ ਰਾਜਨ ਆਰਿਆ, ਰਮੇਸ਼ ਸਿੰਘ, ਦੇਸਰਾਜ, ਗਗਨ ਸਿੰਘ, ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ ਭੁੱਲਰ, ਅਮਰੀਕ ਸਿੰਘ ਸਰਸਪੁਰ, ਹਰਮਨ ਵੜੈਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੱਕੇ ਸੂਏ ’ਚੋਂ ਮਿਲੀ ਨਾਬਾਲਗ ਲੜਕੇ ਦੀ ਲਾਸ਼, ਇਲਾਕੇ ’ਚ ਸਨਸਨੀ ਅਗਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਦੜੇਵਾਲੀ 66 ਕੇ.ਵੀ. ਗ੍ਰਿਡ ਲਗਾਉਣ ਨੂੰ ਲੈ ਕੇ ਬਿਜਲੀ ਬੋਰਡ ਅਧਿਆਰੀਆਂ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।