19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਰਕਾਰੀ ਅਧਿਆਪਕ ਵਰਿੰਦਰ ਕੁਮਾਰ ਦੇ ਬੇਟੇ ਨੇ ਲੈਫਟੀਨੈਂਟ ਬਣ ਕੇ ਗੁਰਦਾਸਪੁਰ ਦਾ ਨਾਂਅ ਕੀਤਾ ਰੌਸ਼ਨ-ਤਰਸੇਮ ਸਹੋਤਾ

ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਸਥਾਨਕ ਸ਼ਹਿਰ ਦੇ ਸਰਕਾਰੀ ਅਧਿਆਪਕ ਵਰਿੰਦਰ ਕੁਮਾਰ ਦੇ ਪੁੱਤਰ ਮੁਕੁਲ ਨੇ ਐਨ. ਡੀ.

ਅਜੀਤ ਡੈਸਕ 19-09-2026
ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਸਥਾਨਕ ਸ਼ਹਿਰ ਦੇ ਸਰਕਾਰੀ ਅਧਿਆਪਕ ਵਰਿੰਦਰ ਕੁਮਾਰ ਦੇ ਪੁੱਤਰ ਮੁਕੁਲ ਨੇ ਐਨ.ਡੀ.ਏ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇੰਡੀਅਨ ਆਰਮੀ ’ਚ ਕਮਿਸ਼ਨ ਪਾਸ ਕਰਕੇ ਲੈਫਟੀਨੈਂਟ ਦਾ ਰੈਂਕ ਹਾਸਲ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦਾ ਨਾਂਅ ਰੌਸ਼ਨ ਕੀਤਾ ਹੈ। ਮੁਕੁਲ ਦੀ ਇਸ ਕਾਮਯਾਬੀ ਨੂੰ ਲੈ ਕੇ ਸਾਬਕਾ ਸੈਨਿਕਾਂ ਤੇ ਸਾਬਕਾ ਉਪ ਚੇਅਰਮੈਨ ਪੰਜਾਬ ਰਾਜ ਮਸੀਹ ਭਲਾਈ ਬੋਰਡ ਤਰਸੇਮ ਸਹੋਤਾ ਵਲੋਂ ਸਾਥੀਆਂ ਸਮੇਤ ਪਹੁੰਚ ਕੇ ਮੁਕੁਲ ਤੇ ਉਸ ਦੇ ਮਾਤਾ ਪਿਤਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸੂਬੇਦਾਰ ਅੰਮ੍ਰਿਤਪਾਲ ਸਿੰਘ, ਸਾਬਕਾ ਸੂਬੇਦਾਰ ਹਰਪ੍ਰੀਤ ਸਿੰਘ, ਵਿਮਲ ਸ਼ਰਮਾ , ਸਾਬਕਾ ਹੈਡ ਡਰਾਫਟਮੈਨ ਪੰਚਾਇਤੀ ਰਾਜ ਆਦਿ ਹਾਜਰ ਸਨ।
ਪਿਛਲੀ ਖ਼ਬਰ ਜਸ਼ਨਪ੍ਰੀਤ ਕੌਰ ਨੇ ਪੰਜਾਬ ਪੱਧਰੀ ਵੁਸ਼ੂ ਖੇਡ ’ਚ ਜਿੱਤਿਆ ਸੋਨ ਤਗਮਾ, ਰਾਸ਼ਟਰੀ ਪੱਧਰ ਲਈ ਹੋਈ ਚੋਣ ਅਗਲੀ ਖ਼ਬਰ ਅੱਠਵੇਂ ਤਨਖਾਹ ਕਮਿਸ਼ਨ ਦੀ ਮਹੱਤਵਪੂਰਨ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।