19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜੀ.ਆਰ.ਪੀ. ਵਲੋਂ ਰੇਲਵੇ ਸਟੇਸ਼ਨ ਪਠਾਨਕੋਟ ਸਿਟੀ ’ਤੇ ਚਲਾਇਆ ਵਿਆਪਕ ਸਰਚ ਅਭਿਆਨ

ਪਠਾਨਕੋਟ, 18 ਸਤੰਬਰ (ਆਸ਼ੀਸ਼ ਸ਼ਰਮਾ/ਸੰਧੂ/ਸੁਮਿਤ)-ਰੇਲਵੇ ਏਰੀਆ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਦੇ ਉਦੇਸ਼ ਨਾਲ ਜੀ. ਆਰ.

ਪਠਾਨਕੋਟ ਦੇ ਸਿਟੀ ਰਿਟੇਲ ’ਚ ਸਟੇਸ਼ਨ ’ਤੇ ਪਲੇਟਫਾਰਮ ਉੱਪਰ ਯਾਤਰੀਆਂ ਤੇ ਪਾਰਕਿੰਗ ਏਰੀਆ ਵਿਚ ਜਾਂਚ ਕਰਦੇ ਹੋਏ ਜੀ.ਆਰ.ਪੀ. ਦੀ ਪੁਲਿਸ ਪਾਰਟੀ । ਤਸਵੀਰਾਂ: ਅਸ਼ੀਸ਼ ਸ਼ਰਮਾ 19-09-2026
ਪਠਾਨਕੋਟ, 18 ਸਤੰਬਰ (ਆਸ਼ੀਸ਼ ਸ਼ਰਮਾ/ਸੰਧੂ/ਸੁਮਿਤ)-ਰੇਲਵੇ ਏਰੀਆ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਦੇ ਉਦੇਸ਼ ਨਾਲ ਜੀ.ਆਰ.ਪੀ ਤੇ ਆਰ.ਪੀ.ਐਫ. ਵਲੋਂ ਸੁਖਵਿੰਦਰ ਸਿੰਘ ਸਰਾਂ ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਦੀ ਅਗਵਾਈ ਵਿਚ ਰੇਲਵੇ ਸਟੇਸ਼ਨ ਪਠਾਨਕੋਟ ਸ਼ਹਿਰ ਵਿਖੇ ਯਾਤਰੀਆਂ ਦੇ ਜਾਨ ਮਾਲ ਸੁਰੱਖਿਆ ਲਈ ਜਾਗਰੂਕਤਾ ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ । ਇਹ ਮੁਹਿੰਮ ਜੀ.ਆਰ.ਪੀ. ਤੇ ਆਰ.ਪੀ.ਐਫ. ਸਟਾਫ ਤੇ ਐਂਟੀ ਸਾਬੋਟਾਜ ਟੀਮ ਦੇ ਕਰਮਚਾਰੀਆਂ ਨਾਲ ਸਾਂਝੇ ਤੌਰ ’ਤੇ ਚਲਾਈ ਗਈ । ਚੈਕਿੰਗ ਦੌਰਾਨ ਪਲੇਟਫਾਰਮ, ਪਾਰਸਲ ਦਫ਼ਤਰ, ਮੋਟਰਸਾਈਕਲ ਟੈਕਸੀ ਸਟੈਂਡ, ਵੇਟਿੰਗ ਹਾਲ, ਯਾਰਡ ਖੇਤਰ, ਸਰਕੁਲੇਟਿੰਗ ਏਰੀਆ ਤੇ ਸੁਰੱਖਿਆ ਪੱਖੋਂ ਬਾਕੀ ਸੰਵੇਦਨਸ਼ੀਲ ਥਾਵਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ । ਐਪ ਰਾਹੀਂ ਸ਼ੱਕੀ ਵਿਅਕਤੀਆਂ ਦੇ ਜੁਰਮਾਂ ਸਬੰਧੀ ਰਿਕਾਰਡ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ । ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ’ਚ ਮੌਜੂਦ ਯਾਤਰੀਆਂ ਨੂੰ ਸਮਾਨ ਚੋਰੀ/ਖੋਹ ਹੋਣ ਦੀਆਂ ਘਟਨਾਵਾਂ ਬਾਰੇ ਵੀ ਜਾਗਰੂਕ ਕਰਕੇ ਯਾਤਰਾ ਦੌਰਾਨ ਆਪਣੇ ਸਮਾਨ ਬਾਰੇ ਚੌਕਸ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ । ਟੈਕਸੀ ਡਰਾਈਵਰਾਂ, ਸਫ਼ਾਈ ਕਰਮਚਾਰੀਆਂ ਅਤੇ ਕੁੱਲੀਆਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਚੌਕਸ ਰਹਿਣ ਲਈ ਕਿਹਾ ਗਿਆ । ਸਾਰੇ ਪਾਸੇ ਚੈਕਿੰਗ ਪੂਰੀ ਡੂੰਘਾਈ ਨਾਲ ਕੀਤੀ ਗਈ ਤੇ ਇਸ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ । ਮੁੱਖ ਅਫ਼ਸਰ ਥਾਣਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਦੁਆਰਾ ਚਲਾਏ ਜਾਂਦੇ ਅਜਿਹੇ ਅਪ੍ਰੇਸ਼ਨਾਂ ਨਾਲ ਸ਼ਰਾਰਤੀ ਅਨਸਰਾਂ ਦੇ ਮਨਾਂ ਵਿਚ ਪੁਲਿਸ ਪ੍ਰਤੀ ਡਰ ਪੈਦਾ ਹੁੰਦਾ ਹੈ ਕਿ ਉਹ ਜ਼ੁਰਮ ਕਰਨ ਤੋਂ ਡਰਦੇ ਹਨ । ਉਨ੍ਹਾਂ ਦੱਸਿਆ ਕਿ ਅਜਿਹੇ ਅਪ੍ਰੇਸ਼ਨ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਪਬਲਿਕ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ।
ਪਿਛਲੀ ਖ਼ਬਰ ਘਰੋਟਾ-ਜੰਮੂ ਰੋਡਵੇਜ਼ ਬੱਸ ਬੰਦ ਹੋਣ ਕਾਰਨ 50 ਤੋਂ ਵੱਧ ਪਿੰਡ ਪ੍ਰਭਾਵਿਤ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੰਘਪੁਰਾ ਵਿਖੇ ਗੁਰਮਤਿ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।