20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਵੱਛਤਾ ਅਭਿਆਨ ਤਹਿਤ ਵਿਦਿਆਰਥੀਆਂ ਨੇ ਦਿੱਤਾ ਸਫਾਈ ਦਾ ਸੰਦੇਸ਼

ਪਠਾਨਕੋਟ, 19 ਸਤੰਬਰ (ਸੰਧੂ)-ਪੀ. ਐਮ.

ਅਜੀਤ ਡੈਸਕ 20-09-2026
ਪਠਾਨਕੋਟ, 19 ਸਤੰਬਰ (ਸੰਧੂ)-ਪੀ.ਐਮ. ਜੀ.ਐਸ.ਐਸ.ਐਸ. ਕੇ.ਐਫ.ਸੀ. ਸਕੂਲ ਪਠਾਨਕੋਟ ਵਲੋਂ 1 ਤੋਂ 15 ਸਤੰਬਰ ਤੱਕ ਸਵੱਛਤਾ ਅਭਿਆਨ ਚਲਾਇਆ ਗਿਆ । ਅਭਿਆਨ ਦਾ ਉਦੇਸ਼ ਵਿਦਿਆਰਥੀਆਂ ਤੇ ਸਕੂਲ ਪਰਿਵਾਰ ਵਿਚ ਸਫਾਈ, ਸਿਹਤ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ । ਇਸ ਦੌਰਾਨ ਵਿਦਿਆਰਥੀਆਂ ਨੇ ਸਕੂਲ, ਕਲਾਸਰੂਮਾਂ ਤੇ ਆਲੇ-ਦੁਆਲੇ ਦੀ ਸਫਾਈ ਸਬੰਧੀ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ । ਸਕੂਲ ਦੇ ਪ੍ਰਿੰਸੀਪਲ ਸਵਤੰਤਰ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਅਭਿਆਨ ਵਿਚ ਮੈਡਮ ਗੁਰਲੀਨ, ਮੈਡਮ ਜੋਤੀ, ਮੈਡਮ ਨੀਰਜ, ਮੈਡਮ ਨੀਤੂ, ਮੈਡਮ ਰਮਤਾ, ਆਸਥਾ, ਸਾਕਸ਼ੀ ਅਤੇ ਦਰਪਣ ਬਾਜਵਾ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ । ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਫਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਸਵੱਛਤਾ ਬਣਾਈ ਰੱਖਣ ਦਾ ਸੰਕਲਪ ਵੀ ਲਿਆ । ਸਕੂਲ ਪ੍ਰਸ਼ਾਸਨ ਵਲੋਂ ਅਭਿਆਨ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ।
ਪਿਛਲੀ ਖ਼ਬਰ ਸਿਵਲ ਹਸਪਤਾਲ ਪਹੁੰਚੇ ਕੌਸਮੌਸ ਲਿਟਲ ਚੈਂਪਸ ਸਕੂਲ ਦੇ ਨੰਨ੍ਹੇ ਵਿਦਿਆਰਥੀ ਅਗਲੀ ਖ਼ਬਰ ਸਰਵ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।