ਘਰੋਟਾ ਵਿਖੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਕੀਤਾ ਸੈਨਾ ਮੈਡਲ ਵਿਜੇਤਾ ਦੇ ਬਲੀਦਾਨ ਨੂੰ ਨਮਨ
ਘਰੋਟਾ, 19 ਸਤੰਬਰ (ਸੰਜੀਵ ਗੁਪਤਾ)-ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ਵਿਚ ਅੱਤਵਾਦੀਆਂ ਨਾਲ ਲੜਦਿਆਂ ਬਲੀਦਾਨ ਦੇਣ ਵਾਲੇ ਭਾਰਤੀ ਫੌਜ ਦੀ 20 ਡੋਗਰਾ ਯੂਨਿਟ ਦੇ ਹਵਲਦਾਰ ਮਦਨ ਲਾਲ ਸ਼ਰਮਾ ਸੈਨਾ ਮੈਡਲ ਦਾ 10ਵਾਂ ਬਲੀਦਾਨ ਦਿਵਸ ਪ੍ਰਿੰਸੀਪਲ ਪੰਕਜ ਮਹਾਜਨ ਦੀ ਪ੍ਰਧਾਨਗੀ ਹੇਠ ਆਜ਼ਾਦੀ ਘੁਲਾਟੀਏ ਹੰਸਰਾਜ ਪੀ. ਐਮ .
ਹ
ਹਵਲਦਾਰ ਮਦਨ ਲਾਲ ਸ਼ਰਮਾ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਏ. ਡੀ. ਸੀ. ਅਰਸ਼ਦੀਪ ਸਿੰਘ। ਤਸਵੀਰ : ਸੰਜੀਵ ਗੁਪਤਾ
20-09-2026
ਘਰੋਟਾ, 19 ਸਤੰਬਰ (ਸੰਜੀਵ ਗੁਪਤਾ)-ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ਵਿਚ ਅੱਤਵਾਦੀਆਂ ਨਾਲ ਲੜਦਿਆਂ ਬਲੀਦਾਨ ਦੇਣ ਵਾਲੇ ਭਾਰਤੀ ਫੌਜ ਦੀ 20 ਡੋਗਰਾ ਯੂਨਿਟ ਦੇ ਹਵਲਦਾਰ ਮਦਨ ਲਾਲ ਸ਼ਰਮਾ ਸੈਨਾ ਮੈਡਲ ਦਾ 10ਵਾਂ ਬਲੀਦਾਨ ਦਿਵਸ ਪ੍ਰਿੰਸੀਪਲ ਪੰਕਜ ਮਹਾਜਨ ਦੀ ਪ੍ਰਧਾਨਗੀ ਹੇਠ ਆਜ਼ਾਦੀ ਘੁਲਾਟੀਏ ਹੰਸਰਾਜ ਪੀ. ਐਮ . ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ ਵਿਖੇ ਮਨਾਇਆ। ਇਸ ਮੌਕੇ ਏ. ਡੀ. ਸੀ (ਜ) ਅਰਸ਼ਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਫੌਜ ਦੀ 2/1 ਜੀ.ਆਰ ਯੂਨਿਟ ਤੋਂ ਮੇਜਰ ਦੁਸ਼ਯੰਤ ਭਾਰਗਵ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ, ਬਲੀਦਾਨੀ ਦੀ ਪਤਨੀ ਭਾਵਨਾ ਸ਼ਰਮਾ, ਧੀ ਸ਼ਵੇਤਾ ਸ਼ਰਮਾ ਅਤੇ ਪੁੱਤਰ ਕਨਵ ਸ਼ਰਮਾ, ਭੈਣ ਰਮਾ ਸ਼ਰਮਾ, ਜੀਜਾ ਰਾਕੇਸ਼ ਸ਼ਰਮਾ, ਸੱਸ ਸੁਨੀਤਾ ਦੇਵੀ, ਰਾਜੇਸ਼ ਕੁਮਾਰ ਤੇ ਅਵਿਨੇਸ਼ ਕੁਮਾਰ, ਕਾਰਗਿਲ ਜੰਗ ਦੇ ਵੀਰ ਚੱਕਰ ਵਿਜੇਤਾ ਕੈਪਟਨ ਰਘੁਨਾਥ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਮਨੋਹਰ ਠਾਕੁਰ, ਬਲਿਦਾਨੀ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਬਲੀਦਾਨੀ ਕੈਪਟਨ ਅਰੁਣ ਜਸਰੋਟੀਆ ਅਸ਼ੋਕ ਚੱਕਰ, ਸੈਨਾ ਮੈਡਲ, ਨਿਸ਼ਾਨ-ਏ-ਖਾਲਸਾ ਦੇ ਭਰਾ ਐਕਸੀਅਨ ਰਾਕੇਸ਼ ਜਸਰੋਟੀਆ, ਬਲਿਦਾਨੀ ਲਾਂਸ ਨਾਇਕ ਡਿਪਟੀ ਸਿੰਘ ਸੈਨਾ ਮੈਡਲ ਦੇ ਭਤੀਜੇ ਵਰਿੰਦਰ ਸਿੰਘ, ਬਲੀਦਾਨੀ ਸਿਪਾਹੀ ਨਿਸ਼ਾਨ ਸਿੰਘ ਸ਼ੌਰਿਆ ਚੱਕਰ ਦੇ ਭਰਾ ਕੈਪਟਨ ਤਰਲੋਕ ਸਿੰਘ, ਬਲੀਦਾਨੀ ਹਵਲਦਾਰ ਦਲੀਪ ਸਿੰਘ ਸੈਨਾ ਮੈਡਲ ਦੇ ਭਰਾ ਸੂਬੇਦਾਰ ਸੁਰਜੀਤ ਸਿੰਘ, ਬਲੀਦਾਨੀ ਨਾਇਕ ਅਮਰ ਸਿੰਘ ਦੇ ਪੁੱਤਰ ਕੈਪਟਨ ਵਿਭੀਸ਼ਣ ਸਿੰਘ, ਬਲੀਦਾਨੀ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸਮਾਜ ਸੇਵਕ ਡਾ: ਰਾਜਿੰਦਰ ਸ਼ਰਮਾ, ਸਰਪੰਚ ਸੰਜੀਵ ਕੁਮਾਰ, ਨਾਇਕ ਸਤਪਾਲ ਸ਼ਰਮਾ ਸਮੇਤ ਹੋਰ ਪਤਵੰਤਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਏ. ਡੀ. ਸੀ. ਅਰਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਵੀਰਾਂ ਦੀ ਧਰਤੀ ਹੈ, ਜਿਸ ਦੇ ਕਣ-ਕਣ ਵਿਚ ਕੁਰਬਾਨੀ ਦਾ ਜਜ਼ਬਾ ਵੱਸਦਾ ਹੈ। ਹਵਲਦਾਰ ਮਦਨ ਲਾਲ ਸ਼ਰਮਾ ਵਰਗੇ ਜਾਂਬਾਜ਼ ਸੈਨਿਕ ਫੌਜ ਤੇ ਦੇਸ਼ ਦਾ ਮਾਣ ਹਨ। ਮੁੱਖ ਮਹਿਮਾਨ ਵਲੋਂ ਬਲਿਦਾਨੀ ਦੇ ਪਰਿਵਾਰਕ ਮੈਂਬਰਾਂ ਸਮੇਤ 15 ਹੋਰ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਅਨਿਲ ਕੁਮਾਰ, ਲੈਕਚਰਾਰ ਰਾਜਿੰਦਰ ਕੁਮਾਰ, ਵਰਿੰਦਰ ਸਿੰਘ, ਆਸ਼ੀਸ਼ ਮਹਾਜਨ, ਰਾਕੇਸ਼ ਸਹਾਰੀਆ, ਮਾਸਟਰ ਧੀਰਜ ਮੰਹਾਸ, ਨਰੇਸ਼ ਕੁਮਾਰ, ਯਸ਼ਪਾਲ, ਮੈਡਮ ਨੀਲਮ ਰਾਣੀ, ਸ਼ੋਭਾ, ਕਿਰਨ, ਸ੍ਰਿਸ਼ਟਾ, ਬਲਵਿੰਦਰ ਕੌਰ, ਇੰਦਰਜੋਤੀ ਆਦਿ ਹਾਜ਼ਰ ਸਨ।